20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਜ਼ਿਲੇ੍ਹ ਭਰ 'ਚ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 02-02-2026

ਮਾਨਸਾ, 1 ਫਰਵਰੀ (ਰਾਵਿੰਦਰ ਸਿੰਘ ਰਵੀ)- ਗੁਰੂ ਰਵਿਦਾਸ ਜੀ ਦਾ 649ਵਾਂ ਜਨਮ ਦਿਹਾੜਾ ਜ਼ਿਲੇ੍ਹ ਭਰ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਵੱਖ-ਵੱਖ ਥਾਵਾਂ 'ਤੇ ਧਾਰਮਿਕ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਗਤ ਰਵਿਦਾਸ ਅਜਿਹੇ ਮਹਾਨ ਸੰਤ ਤੇ ਕ੍ਰਾਂਤੀਕਾਰੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਰੂੜ੍ਹੀਵਾਦੀ ਵਿਚਾਰਧਾਰਾ ਦਾ ਡਟ ਕੇ ਵਿਰੋਧ ਕੀਤਾ | ਉਨ੍ਹਾਂ ਦੀ ਬਾਣੀ ਜਿੱਥੇ ਪਰੰਪਰਾਵਾਂ ਨੂੰ ਤੋੜਦੀ ਹੈ ਉੱਥੇ ਪ੍ਰਭੂ ਪ੍ਰੇਮ ਦੇ ਰੰਗਾਂ ਨਾਲ ਲਬਰੇਜ਼ ਹੈ, ਇਸੇ ਕਰ ਕੇ ਉਨ੍ਹਾਂ ਨੂੰ ਸਤਿਗੁਰੂ, ਸ਼ੋ੍ਰਮਣੀ ਭਗਤ ਅਤੇ ਸੰਤ ਜਿਹੇ ਨਾਵਾਂ ਨਾਲ ਜਾਣਿਆ ਜਾਂਦਾ ਹੈ |
ਗੁਰੂ ਰਵਿਦਾਸ ਮੰਦਰ-ਕਮ-ਧਰਮਸ਼ਾਲਾ ਮੈਨੇਜਿੰਗ ਲਰਨਿੰਗ ਅਤੇ ਵੈੱਲਫੇਅਰ ਸੁਸਾਇਟੀ ਵਲੋਂ ਗੁਰੂ ਰਵਿਦਾਸ ਮੰਦਰ ਮੁਹੱਲਾ ਵੀਰ ਨਗਰ ਵਿਖੇ ਜਨਮ ਦਿਹਾੜਾ ਮਨਾਉਣ ਮੌਕੇ ਅੰਮਿ੍ਤ ਬਾਣੀ ਦੇ ਭੋਗ ਪਾਏ ਗਏ | ਬੁਲਾਰਿਆਂ ਨੇ ਲੋਕਾਈ ਨੂੰ ਸੱਦਾ ਦਿੱਤਾ ਕਿ ਗੁਰੂ ਰਵਿਦਾਸ ਜੀ ਵਲੋਂ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ ਗਿਆ ਸੀ, 'ਤੇ ਚੱਲਦਿਆਂ ਸਮਾਜ 'ਚ ਭਾਈਚਾਰਕ ਸਾਂਝ ਨੂੰ ਕਾਇਮ ਕਰਨਾ ਅਤਿ ਜ਼ਰੂਰੀ ਹੈ | ਕਮੇਟੀ ਪ੍ਰਧਾਨ ਕਿ੍ਸ਼ਨ ਸਾਵਨ, ਮੀਤ ਪ੍ਰਧਾਨ ਰਜਿੰਦਰ ਕੁਮਾਰ, ਸੁਰੇਸ਼ ਰਾਣੀ, ਮੰਨੂ ਮਹਿਰਾ, ਗਗਨਦੀਪ ਸਿੰਘ ਗੱਗੀ, ਹਰਵਿੰਦਰ ਚੂਨੀਆ, ਸੰਜੂ ਕੁਮਾਰ, ਕੇਵਲ ਕੁਮਾਰ, ਜੀਵਨ ਕੁਮਾਰ ਆਦਿ ਹਾਜ਼ਰ ਸਨ | ਇਸੇ ਤਰਾਂ ਸ੍ਰੀ ਗੁਰੂ ਰਵਿਦਾਸ ਸੰਸਥਾ ਵਲੋਂ ਸਥਾਨਕ ਸ੍ਰੀ ਗੁਰੂ ਰਵਿਦਾਸ ਭਵਨ ਲੱਲੂਆਣਾ ਰੋਡ ਵਿਖੇ ਜਨਮ ਦਿਵਸ ਮਨਾਇਆ ਗਿਆ | ਬੁਲਾਰਿਆਂ ਨੇ ਨਰੋਏ ਸਮਾਜ ਦੀ ਸਥਾਪਨਾ ਲਈ ਸਭ ਵਰਗਾਂ ਨੂੰ ਯਤਨ ਜੁਟਾਉਣ ਦੀ ਅਪੀਲ ਕੀਤੀ | ਇਸ ਮੌਕੇ ਗੁਰਤੇਜ ਸਿੰਘ ਜਗਰੀ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਢੂੰਡਾ, ਹਰਬੰਸ ਸਿੰਘ ਜਨਾਗਲ, ਬਲਦੇਵ ਸਿੰਘ ਘੋੜੇਵਾਲਾ, ਮਿੱਠੂ ਰਾਮ ਮੋਫਰ, ਵਿਕਰਮਜੀਤ ਅਰੋੜਾ, ਨਰੋਤਮ ਸਿੰਘ ਚਹਿਲ, ਸਮੀਰ ਛਾਬੜਾ, ਕਿ੍ਸ਼ਨ ਚੌਹਾਨ, ਡਾ. ਕੁਲਦੀਪ ਚੌਹਾਨ, ਅਮਰਜੀਤ ਕੌਰ, ਬਲਵੰਤ ਕੈਲੇ ਆਦਿ ਹਾਜ਼ਰ ਸਨ |
• ਜਨਮ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ-ਸ੍ਰੀ ਗੁਰੂ ਰਵਿਦਾਸ ਕੀਰਤਨ ਮੰਡਲੀ ਵਲੋਂ ਜਨਮ ਦਿਵਸ ਮਨਾਉਣ ਮੌਕੇ ਡਾ. ਅੰਬੇਡਕਰ ਨਗਰ ਵਿਖੇ ਸ਼ੋਭਾ ਯਾਤਰਾ ਕੱਢੀ ਗਈ | ਲੱਕੀ ਖਿੱਚੀ ਅਤੇ ਅਮਿਤ ਬੜੋਦੀਆ ਨੇ ਕਿਹਾ ਕਿ ਸਮਾਜਿਕ ਕੁਰੀਤੀਆਂ ਖ਼ਿਲਾਫ਼ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਨਿਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ | ਉਨ੍ਹਾਂ ਗੁਰੂ ਰਵਿਦਾਸ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੱਦਾ ਦਿੱਤਾ | ਇਸ ਮੌਕੇ ਪਵਨ ਖਿੱਚੀ, ਸੰਜੇ ਕੁਮਾਰ, ਰਵੀ ਕੁਮਾਰ, ਲਲਿਤ ਕੁਮਾਰ, ਵਿੱਕੀ ਖਿੱਚੀ ਆਦਿ ਹਾਜ਼ਰ ਸਨ |
• ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ -ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਧਾਰਮਿਕ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਧਰਮ ਪ੍ਰਚਾਰਕਾਂ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਕੀਰਤਨ ਅਤੇ ਕਵੀਸ਼ਰੀ ਰਾਹੀ ਚਾਨਣਾ ਪਾਇਆ ਗਿਆ | ਸਥਾਨਕ ਵਾਰਡ ਨੰ. 4 ਤੇ 6 ਦੇ ਰਵਿਦਾਸ ਮੰਦਿਰ ਤੋਂ ਇਲਾਵਾ 7 ਤੇ 8 ਵਾਰਡ ਦੇ ਮੰਦਿਰ ਵਿਖੇ ਅਤੇ ਨੇੜਲੇ ਪਿੰਡ ਮੱਤੀ, ਖੀਵਾ ਦਿਆਲੂ ਵਾਲਾ, ਖੀਵਾ ਖ਼ੁਰਦ, ਮੋਹਰ ਸਿੰਘ ਵਾਲਾ, ਖੀਵਾ ਕਲਾ ਆਦਿ ਪਿੰਡਾਂ 'ਚ ਵੀ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਚਹਿਲ ਫਾਊਾਡੇਸ਼ਨ ਸਮਾਓਾ ਵਲੋਂ ਵੱਖ-ਵੱਖ ਪਿੰਡਾਂ ਦੇ ਸਮਾਗਮਾਂ ਦੌਰਾਨ ਲੰਗਰ ਅਤੇ ਫਲਾਂ ਦੀ ਸੇਵਾ ਕੀਤੀ ਗਈ | ਨੇੜਲੇ ਪਿੰਡ ਖੀਵਾ ਕਲਾਂ ਵਿਖੇ ਸਮਾਗਮ ਦੌਰਾਨ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ ਨੇ ਕਿਹਾ ਕਿ ਸਾਰਿਆਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਜਾਤ-ਪਾਤ ਮੁਕਤ ਸਮਾਜ, ਸਾਂਝੀਵਾਲਤਾ ਅਤੇ ਇਮਾਨਦਾਰੀ ਨਾਲ ਆਪਣਾ ਕਾਰਜ ਕਰਨ ਲਈ ਪ੍ਰਤੀਬੱਧ ਹੋਣਾ ਚਾਹੀਦਾ ਹੈ | ਇਨ੍ਹਾਂ ਸਮਾਗਮਾਂ ਮੌਕੇ ਬਲਵੰਤ ਸਿੰਘ ਭੀਖੀ, ਚਮਕੌਰ ਸਿੰਘ ਸਿੱਧੂ, ਚੁਸ਼ਪਿੰਦਰਬੀਰ ਸਿੰਘ ਚਹਿਲ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਆਦਿ ਹਾਜ਼ਰ ਸਨ |
ਜਨਮ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਪਿੰਡ ਕਿਸ਼ਨਗੜ੍ਹ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ, ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ | 13 ਫਰਵਰੀ ਨੂੰ ਗੁਰੂ ਰਵਿਦਾਸ ਜੀ ਮੰਦਿਰ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਇਸ ਮੌਕੇ ਕਰਮਜੀਤ ਸਿੰਘ, ਜੋਗਿੰਦਰ ਸਿੰਘ, ਛੱਜੂ ਸਿੰਘ, ਅਮਰੀਕ ਸਿੰਘ, ਪਿਆਰਾ ਸਿੰਘ, ਪਾਲ ਸਿੰਘ, ਲਾਲ ਸਿੰਘ, ਗੁਰਤੇਜ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ |
ਜਨਮ ਦਿਵਸ ਸ਼ਰਧਾ ਨਾਲ ਮਨਾਇਆ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਵੱਖ-ਵੱਖ ਪਿੰਡਾਂ ਦੀਆਂ ਧਰਮਸ਼ਾਲਾ 'ਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਸਜਾਏ ਗਏ | ਇਸ ਮੌਕੇ ਭੋਲਾ ਸਿੰਘ, ਪੱਪੂ ਸਿੰਘ, ਲੀਲਾ ਸਿੰਘ, ਸਤਨਾਮ ਸਿੰਘ ਸੱਤਾ, ਜਤਿੰਦਰ ਸਿੰਘ, ਕਾਲਾ ਸਿੰਘ, ਪਾਲ ਸਿੰਘ, ਗਮਦੂਰ ਸਿੰਘ ਗੁਰੀ, ਗ੍ਰੰਥੀ ਸੋਹਣਾ ਸਿੰਘ, ਹਰਪਾਲ ਸਿੰਘ ਪੰਮੀ, ਨਛੱਤਰ ਸਿੰਘ, ਸੁਨੀਲ ਗੋਇਲ, ਨਿਰੰਜਣ ਸਿੰਘ, ਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਪੰਚਾਇਤ ਸਕੱਤਰਾਂ ਨੂੰ 'ਪੰਚਾਇਤ ਵਿਕਾਸ ਸਕੱਤਰ' ਦਾ ਦਰਜਾ ਦੇ ਕੇ ਮਾਣ 'ਚ ਵਾਧਾ ਕੀਤਾ-ਵਿਧਾਇਕ ਬੁੱਧ ਰਾਮ ਅਗਲੀ ਖ਼ਬਰ ਗੁਰੂ ਰਵਿਦਾਸ ਜੈਅੰਤੀ ਮੌਕੇ ਕਮੇਟੀ ਵਲੋਂ ਚੇਅਰਮੈਨ ਜਤਿੰਦਰ ਭੱਲਾ ਦਾ ਸਨਮਾਨ
Ad Position 24