23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੁਰਾਤਨ ਲੋਕ ਖੇਡਾਂ ਮਾਨਸਿਕ ਤੇ ਸਰੀਰਕ ਤੰਦਰੁਸਤੀ ਦਾ ਸਰੋਤ- ਡਾ. ਬਰਾੜ <br/>

Ad Position 21
No active advertisement
ਅਜੀਤ ਡੈਸਕ 02-02-2026
ਮੋਗਾ, 1 ਫਰਵਰੀ (ਸੁਰਿੰਦਰਪਾਲ ਸਿੰਘ)-ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸਬੰਧ ਹੈ | ਹਰ ਉਮਰ, ਵਰਗ ਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ | ਲੋਕ ਖੇਡਾਂ ਲੋਕ-ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ | ਲੋਕ ਖੇਡਾਂ 'ਚ ਸਥਾਨਕ ਪੱਧਰ 'ਤੇ ਆਸਾਨੀ ਨਾਲ ਪ੍ਰਾਪਤ ਖੇਡ ਸਮੱਗਰੀ ਵਾਲੀਆਂ ਖੇਡਾਂ ਪ੍ਰਚੱਲਿਤ ਹੁੰਦੀਆਂ ਸਨ | ਪੰਜਾਬ ਦੇ ਲੋਕਾਂ ਦੀਆਂ ਖੇਡਾਂ ਵੀ ਉਨ੍ਹਾਂ ਦੇ ਸੁਭਾਅ ਵਾਂਗ ਖੁੱਲ੍ਹੀਆਂ-ਡੁੱਲ੍ਹੀਆਂ, ਸਾਦੀਆਂ, ਸਰੀਰਕ ਤੇ ਮਾਨਸਿਕ ਵਿਕਾਸ ਵਾਲੀਆਂ ਸਨ | ਉਨ੍ਹਾਂ ਪੁਰਾਤਨ ਖੇਡਾਂ, ਜਿਵੇਂ ਕਬੱਡੀ, ਗੁੱਲੀ-ਡੰਡਾ, ਖਿੱਦੋ-ਖੂੰਡੀ, ਰੱਸਾਕਸ਼ੀ, ਗਤਕਾ, ਲੁਕਣ-ਮੀਚੀ, ਕੋਟਲਾ-ਛਪਾਕੀ, ਬਾਰ੍ਹਾਂ ਟਹਿਣੀ, ਸਟਾਪੂ, ਸ਼ਤਰੰਜ, ਗੁੱਡੀ ਪਟੋਲਾ, ਬਿੱਲੀ ਮਾਸੀ, ਅੱਡੀ-ਟੱਪਾ, ਕੁਸ਼ਤੀਆਂ, ਮੰੂਗਲ਼ੀਆਂ ਫੇਰਨੀਆਂ, ਛਾਲਾਂ ਮਾਰਨੀਆਂ, ਰੱਸੀ ਟੱਪਣੀ, ਕਿੱਕਲੀ, ਸੌਂਚੀ, ਖੁੱਤੀਆਂ, ਪਿੱਠੂ, ਕੌਡੀਆਂ, ਬੰਟੇ, ਪੀਚੋ ਬੱਕਰੀ, ਮੈਂ ਰਾਜਾ ਪਟਵਾਰੀ ਆਦਿ ਅਹਿਮ ਸਨ | ਸਮਾਂ ਬਦਲਣ ਨਾਲ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਖੇਡਾਂ ਤਾਂ ਅਲੋਪ ਹੋ ਗਈਆਂ | ਇਨ੍ਹਾਂ ਵਿਚੋਂ ਇਕ ਖੇਡ ਬਾਂਦਰ ਬਾਂਦਰੀ ਦੀ ਵੀ ਹੁੰਦੀ ਸੀ, ਜੋ ਗਲੀਆਂ ਵਿਚ ਘੁੰਮਦੇ ਨਿੱਕੇ ਬੱਚਿਆਂ ਨੂੰ ਦੇਖਣ ਦਾ ਸ਼ੌਕ ਸੀ | ਅੱਜ ਕੱਲ੍ਹ ਮੋਬਾਈਲ ਦੇ ਯੁੱਗ ਵਿਚ ਅਤੇ ਨੌਜਵਾਨ ਪੀੜ੍ਹੀ ਦੇ ਬਾਹਰਲੇ ਦੇਸ਼ਾਂ ਵਿਚ ਜਾਣ ਕਰਕੇ ਇਹ ਵੀ ਅਲੋਪ ਹੁੰਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਹਾਈ ਵੋਲਟੇਜ ਤਾਰਾਂ ਲੈ ਰਹੀਆਂ ਹਨ ਕੀਮਤੀ ਜਾਨਾਂ-ਦਵਿੰਦਰ ਰਣੀਆਂ <br/> ਅਗਲੀ ਖ਼ਬਰ ਚੀਮਾ-ਜੋਧਪੁਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ <br/>
Ad Position 24