21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਆਯੁਸ਼ ਕੈਂਪ 'ਚ 650 ਮਰੀਜ਼ਾਂ ਦੀ ਜਾਂਚ

Ad Position 21
No active advertisement
ਅਜੀਤ ਡੈਸਕ 06-02-2026
ਮਾਨਸਾ, 5 ਫਰਵਰੀ (ਸ.ਰਿ.)- ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਅਤੇ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾ. ਰਾਜੀਵ ਕੁਮਾਰ ਜਿੰਦੀਆ ਦੀ ਅਗਵਾਈ 'ਚ ਆਯੂਸ਼ ਵਿਭਾਗ ਵਲੋਂ ਆਯੂਸ਼ਮਾਨ ਅਰੋਗਿਆ ਕੇਂਦਰ ਚਕੇਰੀਆਂ ਵਿਖੇ ਆਯੂਸ਼ ਕੈਂਪ ਲਗਾਇਆ ਗਿਆ | ਡਾ. ਸੀਮਾ ਗੋਇਲ ਚਕੇਰੀਆਂ, ਡਾ. ਪੂਜਾ ਰਾਣੀ ਕਰੰਡੀ ਅਤੇ ਡਾ. ਭੈਇੰਦਰ ਸਿੰਘ ਭੁੱਲਰ ਨੇ 650 ਮਰੀਜ਼ਾਂ ਦੀ ਜਾਂਚ ਕੀਤੀ, ਜਿਨ੍ਹਾਂ 'ਚੋਂ 360 ਨੂੰ ਆਯੁਰਵੈਦਿਕ ਅਤੇ 290 ਨੂੰ ਹੋਮਿਓਪੈਥਿਕ ਇਲਾਜ ਦਾ ਲਾਭ ਦੇ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਯੋਗਾ ਇੰਸਟਰਕਟਰ ਹਰਮਨਦੀਪ ਸਿੰਘ ਤੇ ਕੁਮਾਰੀ ਇੰਦਰਾਵਤੀ ਵਲੋਂ ਰੋਜ਼ਾਨਾ ਯੋਗ ਆਸਨਾਂ ਨੂੰ ਵਿਧੀ ਪੂਰਵਕ ਕਰਨ ਦੀ ਸਿਖਲਾਈ ਵੀ ਦਿੱਤੀ ਗਈ | ਉਪ ਵੈਦ ਰਾਜਵਿੰਦਰ ਸਿੰਘ ਚਹਿਲ, ਕੁਲਦੀਪ ਸਿੰਘ, ਨਰਿੰਦਰਪਾਲ ਸਿੰਘ, ਸੁਸ਼ੀਲ ਕੁਮਾਰ, ਕਿੰਟੂ ਸ਼ਰਮਾ, ਹਰਪ੍ਰੀਤ ਸਿੰਘ, ਨਵਦੀਪ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ ਦੀ ਕਲਾ ਦਾ ਸੰਗਮ ਸਾਬਤ ਹੋਵੇਗਾ 'ਆਜੀਵਕਾ ਸਰਸ ਮੇਲਾ'- ਡੀ.ਸੀ. ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਵਿਰੁੱਧ ਵਕੀਲਾਂ 'ਚ ਭਾਰੀ ਰੋਸ
Ad Position 24