21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਵਿਰੁੱਧ ਵਕੀਲਾਂ 'ਚ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 06-02-2026

ਸੂਬਾ ਪੱਧਰੀ ਹੜਤਾਲ ਨੂੰ ਮਾਨਸਾ ਜ਼ਿਲੇ੍ਹ 'ਚ ਭਰਵਾਂ ਹੁੰਗਾਰਾ
ਮਾਨਸਾ, 5 ਫਰਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵਲੋਂ ਅੱਜ ਲੀਗਲ ਏਡ ਡਿਫੈਂਸ ਕਾਉਂਸਲ ਸਿਸਟਮ ਵਿਰੁੱਧ ਸੂਬੇ ਭਰ ਦੀਆਂ ਬਾਰ ਐਸੋਸੀਏਸ਼ਨਾਂ ਦੇ ਸਾਂਝੇ ਫੋਰਮ ਵਲੋਂ ਦਿੱਤੇ 2 ਰੋਜ਼ਾ ਹੜਤਾਲ ਦੇ ਸੱਦੇ ਤਹਿਤ ਪਹਿਲੇ ਦਿਨ ਜ਼ਿਲ੍ਹਾ ਅਦਾਲਤਾਂ, ਤਹਿਸੀਲ ਬੁਢਲਾਡਾ ਤੇ ਸਰਦੂਲਗੜ੍ਹ ਅਦਾਲਤਾਂ ਵਿਚ ਵਕੀਲਾਂ ਨੇ ਹੜਤਾਲ 'ਚ ਸ਼ਾਮਿਲ ਹੁੰਦਿਆਂ ਅਦਾਲਤੀ ਕੰਮ ਪੂਰਨ ਤੌਰ 'ਤੇ ਠੱਪ ਰੱਖਿਆ | ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਅਤੇ ਸਕੱਤਰ ਮਨਿੰਦਰ ਸਿੰਘ ਅਕਲੀਆ ਨੇ ਦੱਸਿਆ ਕਿ ਲੀਗਲ ਏਡ ਡਿਫੈਂਸ ਕਾਉਂਸਲ ਸਿਸਟਮ ਦੇ ਅਮਲ 'ਚ ਆਉਣ ਨਾਲ ਕਾਨੂੰਨੀ ਪੇਸ਼ੇ ਦੀ ਆਜ਼ਾਦੀ ਅਤੇ ਮਾਣ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਚੱਲ ਰਹੀ ਪ੍ਰਣਾਲੀ ਤਹਿਤ ਸਮਾਜ ਦੇ ਕੁਝ ਖ਼ਾਸ ਵਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਸੀ ਅਤੇ ਇਸ ਮਕਸਦ ਲਈ ਵਕੀਲਾਂ ਦੇ ਇਕ ਵੱਡੇ ਪੈਨਲ ਦਾ ਗਠਨ ਕੀਤਾ ਜਾਂਦਾ ਸੀ ਪਰ ਇਸ ਪ੍ਰਣਾਲੀ ਦੇ ਹੋਂਦ 'ਚ ਆਉਣ ਨਾਲ ਪੈਨਲ ਦੀ ਬਜਾਏ 3 ਵਕੀਲਾਂ ਦੀ ਆਰਜ਼ੀ ਤੌਰ 'ਤੇ ਭਰਤੀ ਕਰ ਲਈ ਗਈ ਹੈ | ਇਹ ਵਕੀਲ ਜੇਲ੍ਹਾਂ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨਾਲ ਸਿੱਧਾ ਸੰਪਰਕ ਕਰ ਕੇ ਜਿੱਥੇ ਵਕਾਲਤ ਦੇ ਪੇਸ਼ੇ ਦੀ ਸ਼ਾਨ ਨੂੰ ਦਾਗ਼ੀ ਕਰ ਰਹੇ ਹਨ ਉੱਥੇ ਵਕੀਲਾਂ ਦੇ ਕੰਮ ਨੂੰ ਵੱਡੇ ਪੱਧਰ 'ਤੇ ਢਾਅ ਵੀ ਲਾ ਰਹੇ ਹਨ | ਇਸ ਪ੍ਰਣਾਲੀ ਨੂੰ ਤੁਰੰਤ ਰੱਦ ਕਰ ਕੇ ਪਹਿਲਾਂ ਵਾਲੀ ਪੈਨਲ ਪ੍ਰਣਾਲੀ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ | ਇਸ ਪ੍ਰਣਾਲੀ ਤੋਂ ਇਲਾਵਾ ਅਦਾਲਤਾਂ ਵਲੋਂ ਕੇਸਾਂ ਦੇ ਜਲਦੀ ਹੱਲ ਦੀ ਆੜ ਹੇਠ ਬਚਾਓ ਦੇ ਮੌਕਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ | ਅਜਿਹਾ ਵਰਤਾਰਾ ਤੁਰੰਤ ਬੰਦ ਹੋਣਾ ਚਾਹੀਦਾ ਹੈ | ਹੜਤਾਲ ਦੌਰਾਨ ਵਕੀਲਾਂ ਨੇ ਅਦਾਲਤੀ ਕੰਪਲੈਕਸ ਅਤੇ ਚੈਂਬਰਾਂ ਨੂੰ ਵੱਖ-ਵੱਖ ਨਾਅਰਿਆਂ ਵਾਲੇ ਸਟਿੱਕਰਾਂ ਨਾਲ ਭਰ ਦਿੱਤਾ | ਵਕੀਲ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜੋਕੀ ਪ੍ਰਣਾਲੀ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਅਤੇ ਅਦਾਲਤਾਂ ਨੇ ਆਪਣਾ ਵਿਵਹਾਰ ਨਾ ਸੁਧਾਰਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਮਾਨ, ਨਵਲ ਕੁਮਾਰ ਗੋਇਲ, ਗੁਰਪ੍ਰੀਤ ਸਿੰਘ ਸਿੱਧੂ, ਰਣਦੀਪ ਸ਼ਰਮਾ, ਲਲਿਤ ਅਰੋੜਾ, ਧਰਮਿੰਦਰ ਸਰਾਂ, ਵਰਿੰਦਰ ਸਿੰਗਲਾ, ਬੀਰਦਵਿੰਦਰ ਸਿੰਘ, ਬਿਮਲਜੀਤ ਸਿੰਘ, ਗੁਰਕਿਰਪਾਲ ਸਿੰਘ ਟਿਵਾਣਾ, ਇੰਦਰਜੀਤ ਸਿੰਘ ਸੈਣੀ, ਗੁਰਲਾਭ ਸਿੰਘ ਮਾਹਲ, ਓਾਕਾਰ ਮਿੱਤਲ, ਗੋਰਾ ਸਿੰਘ ਥਿੰਦ, ਪ੍ਰੇਮ ਨਾਥ ਸਿੰਗਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਯੁਸ਼ ਕੈਂਪ 'ਚ 650 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਲਗਾਇਆ ਰੋਸ ਧਰਨਾ
Ad Position 24