ਝੁਨੀਰ, 23 ਫਰਵਰੀ (ਸੰਜੀਵ ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ ਵਿਖੇ ਰੈਲੀ ਕਰਨ ਜਾ ਰਹੇ ਹਨ, ਜੋ ਕਿ ਹਰ ਵਾਰ ਦੀ ਤਰ੍ਹਾਂ ਲੋਕਾਂ ਨੂੰ ਚੁਟਕਲੇ ਸੁਣਾ ਕੇ ਹੀ ਵਾਪਸ ਨਾ ਚਲੇ ਜਾਣ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਆਕਾ ਦੀ ਟੀਮ 'ਚੋਂ ਮੁਨੀਸ਼ ਸਿਸੌਦੀਆ ਵੀ ਆ ਰਿਹਾ ਹੈ | ਲੋਕਾਂ ਨੂੰ ਅਜੇ ਵੀ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਝੁਨੀਰ ਨੂੰ ਮਾਰਕੀਟ ਕਮੇਟੀ ਬਣਾ ਕੇ ਜਾਵੇ ਅਤੇ ਨਰਮਾ, ਕਪਾਹ ਤੇ ਮੂੰਗੀ ਵਰਗੀਆਂ ਫ਼ਸਲਾਂ ਦੀ ਖ਼ਰੀਦ ਝੁਨੀਰ ਵਿਖੇ ਸ਼ੁਰੂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਹਲਕੇ ਵਿਚ ਬਹੁਤ ਸਾਰੀਆਂ ਸੜਕਾਂ ਵੀ ਟੁੱਟੀਆਂ ਪਈਆਂ ਹਨ, ਦਾ ਨਵੀਨੀਕਰਨ ਕੀਤਾ ਜਾਵੇ |