13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਬਰੇਟਾ ਖੇਤਰ ਦੀਆਂ ਚਿਰਾਂ ਤੋਂ ਲਟਕਦੀਆਂ ਸਮੱਸਿਆਵਾਂ ਹੱਲ ਹੋਣ-ਇਲਾਕਾ ਵਿਕਾਸ ਕਮੇਟੀ

Ad Position 21
No active advertisement
ਅਜੀਤ ਡੈਸਕ 24-02-2026
ਬਰੇਟਾ, 23 ਫਰਵਰੀ (ਪਾਲ ਸਿੰਘ ਮੰਡੇਰ)- ਬਰੇਟਾ ਖੇਤਰ ਨੂੰ ਜ਼ਿਲ੍ਹੇ 'ਚ ਪਛੜਿਆ ਇਲਾਕਾ ਗਿਣਿਆਂ ਜਾਂਦਾ ਹੈ | ਇਸ ਇਲਾਕੇ 'ਚ ਚੰਗੀ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੀਆਂ ਸਹੂਲਤਾਂ ਦੀ ਕਮੀ ਹੈ | ਭਾਵੇਂ ਇੱਥੋਂ ਦੇ ਨੌਜਵਾਨ ਆਪਣੇ ਦਮ 'ਤੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪਹਿਚਾਣ ਬਣਾਉਣ 'ਚ ਸਫਲ ਹੋਏ ਹਨ ਪ੍ਰੰਤੂ ਸਰਕਾਰਾਂ ਨੇ ਇਲਾਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਕੀਤਾ ਹੈ | ਇਲਾਕਾ ਵਿਕਾਸ ਕਮੇਟੀ ਦੇ ਆਗੂ ਦਸੌਂਧਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਪਹਿਲ ਕਦਮੀ ਹੋਈ ਹੈ ਪ੍ਰੰਤੂ ਅਜੇ ਵੀ ਕਈ ਵੱਡੇ ਮਸਲੇ ਮੂੰਹ ਅੱਡੀ ਖੜ੍ਹੇ ਹਨ | ਉਨ੍ਹਾਂ ਦੱਸਿਆ ਕਿ ਰੇਲਵੇ ਓਵਰ ਬਰਿੱਜ ਦੀ ਅਣਹੋਂਦ ਵਿਕਾਸ 'ਚ ਵੱਡਾ ਅੜਿੱਕਾ ਹੈ | ਗੋਬਿੰਦਪੁਰਾ ਥਰਮਲ ਵਾਲੀ ਜੰਗਲ ਬਣੀ ਜ਼ਮੀਨ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ, ਇਸ ਥਾਂ 'ਤੇ ਕੋਈ ਰੋਜ਼ਗਾਰ ਮੁਖੀ ਪ੍ਰੋਜੈਕਟ ਲਾਉਣ ਦੀ ਤੁਰੰਤ ਲੋੜ ਹੈ | ਸਕੂਲਾਂ 'ਚ ਹੈੱਡ ਮਾਸਟਰ ਅਤੇ ਪਿ੍ੰਸੀਪਲ ਦੇ ਨਾਲ-ਨਾਲ ਲੈਕਚਰਾਰਾਂ ਦੀਆਂ ਸਾਰੀਆਂ ਪੋਸਟਾਂ ਭਰ ਕੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੀ ਲੋੜ ਹੈ | ਉਨ੍ਹਾਂ ਮੰਗ ਕੀਤੀ ਕਿ ਇਲਾਕੇ ਦੇ ਸਰਕਾਰੀ ਹਸਪਤਾਲਾਂ 'ਚ ਮਾਹਿਰ ਡਾਕਟਰਾਂ ਅਤੇ ਟੈਸਟਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ, ਸਬ ਤਹਿਸੀਲ ਬਰੇਟਾ ਮੰਡੀ ਦੇ ਨੇੜੇ ਲਿਆਂਦੀ ਜਾਵੇ | ਇਸ ਮੌਕੇ ਸੰਜੀਵ ਗੋਇਲ, ਖ਼ਜ਼ਾਨਚੀ ਸ਼ਰਮਾ, ਸਹਿਜਪਾਲ ਸਿੰਘ, ਜਗਰਾਜ ਸਿੰਘ, ਕਿ੍ਸ਼ਨ ਰੰਘੜਿਆਲ, ਭੀਮ ਸਿੰਘ ਮੰਡੇਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. ਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਮੋਦੀ ਤੇ ਟਰੰਪ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਝੁਨੀਰ ਫੇਰੀ ਸਰਦੂਲਗੜ੍ਹ ਹਲਕੇ ਲਈ ਵਰਦਾਨ ਸਾਬਤ ਹੋਵੇਗੀ-ਵਿਧਾਇਕ ਬਣਾਂਵਾਲੀ
Ad Position 24