13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੁੱਖ ਮੰਤਰੀ ਭਗਵੰਤ ਮਾਨ ਦੀ ਝੁਨੀਰ ਫੇਰੀ ਸਰਦੂਲਗੜ੍ਹ ਹਲਕੇ ਲਈ ਵਰਦਾਨ ਸਾਬਤ ਹੋਵੇਗੀ-ਵਿਧਾਇਕ ਬਣਾਂਵਾਲੀ

Ad Position 21
No active advertisement
ਅਜੀਤ ਡੈਸਕ 24-02-2026

ਮਾਨਸਾ, 23 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 24 ਫਰਵਰੀ ਨੂੰ ਝੁਨੀਰ ਨੇੜਲੇ ਪਿੰਡ ਫ਼ਤਿਹਗੜ੍ਹ ਸਾਹਨੇਵਾਲੀ ਵਿਖੇ 11 ਕਰੋੜ ਦੀ ਲਾਗਤ ਵਾਲੀ ਸਰਕਾਰੀ ਆਈ. ਟੀ. ਆਈ. ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ | ਮੁੱਖ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੋਂ ਇਲਾਵਾ ਪ੍ਰਸ਼ਾਸਨ ਪੱਬਾਂ ਭਾਰ ਹੈ | ਵਿਧਾਇਕ ਬਣਾਂਵਾਲੀ ਨੇ ਦੇਰ ਸ਼ਾਮ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ 'ਚ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ | ਉਨ੍ਹਾਂ ਦੱਸਿਆ ਕਿ ਸਮਾਗਮ 'ਚ ਹਲਕੇ ਦੇ ਹਜ਼ਾਰਾਂ ਲੋਕ ਸ਼ਿਰਕਤ ਕਰਨਗੇ | ਸ: ਬਣਾਂਵਾਲੀ ਨੇ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ, ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨਾਲ ਸਮਾਗਮ ਵਾਲੀ ਥਾਂ ਦਾ ਦੌਰਾ ਵੀ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਆਮਦ ਹਲਕਾ ਸਰਦੂਲਗੜ੍ਹ ਲਈ ਵਰਦਾਨ ਸਾਬਤ ਹੋਵੇਗੀ ਕਿਉਂਕਿ ਉਹ ਆਈ.ਟੀ.ਆਈ. ਦੇ ਨੀਂਹ ਪੱਥਰ ਰੱਖਣ ਤੋਂ ਇਲਾਵਾ ਹਲਕੇ ਦੇ ਪਿੰਡ ਬਣਾਂਵਾਲਾ, ਝੰਡਾ ਕਲਾਂ ਤੇ ਉੱਲਕ ਵਿਖੇ 13 ਕਰੋੜ ਦੀ ਲਾਗਤ ਨਾਲ ਬਿਜਲੀ ਗਰਿੱਡਾਂ ਦੇ ਨਿਰਮਾਣ ਦਾ ਐਲਾਨ ਵੀ ਕਰਨਗੇ | ਵਿਧਾਇਕ ਨੇ ਦਾਅਵਾ ਕੀਤਾ ਕਿ ਜਿਹੜੇ ਵਿਕਾਸ ਕਾਰਜ 'ਆਪ' ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਹੋਏ ਹਨ, ਉਹ ਪਿਛਲੇ 50 ਸਾਲਾਂ ਦੌਰਾਨ ਨਹੀਂ ਹੋਏ।
ਡਰੋਨ ਉਡਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ
ਉੱਧਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਧਾਰਾ 163 ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਆਦਰਸ਼ ਸਕੂਲ ਸਾਹਨੇਵਾਲੀ ਅਤੇ ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਗਰਾਊਂਡ ਝੁਨੀਰ ਵਿਖੇ ਹੋਣ ਵਾਲੇ ਸਮਾਗਮ/ਰੈਲੀ ਦੇ ਮੱਦੇਨਜ਼ਰ ਆਲੇ ਦੁਆਲੇ ਦੇ 2 ਕਿਲੋਮੀਟਰ ਦੇ ਖੇਤਰ ਨੂੰ ਰੈੱਡ ਜ਼ੋਨ ਘੋਸ਼ਿਤ ਕਰਦੇ ਹੋਏ ਡਰੋਨ ਕੈਮਰਿਆਂ ਨੂੰ ਉਡਾਉਣ 'ਤੇ ਮੁਕੰਮਲ ਪਾਬੰਦੀ ਲਗਾਈ ਹੈ। ਇਹ ਪਾਬੰਦੀ ਵੀ.ਆਈ.ਪੀ. ਨਾਲ ਆਉਣ ਵਾਲੀ ਸੋਸ਼ਲ ਮੀਡੀਆ ਟੀਮ 'ਤੇ ਲਾਗੂ ਨਹੀਂ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਬਰੇਟਾ ਖੇਤਰ ਦੀਆਂ ਚਿਰਾਂ ਤੋਂ ਲਟਕਦੀਆਂ ਸਮੱਸਿਆਵਾਂ ਹੱਲ ਹੋਣ-ਇਲਾਕਾ ਵਿਕਾਸ ਕਮੇਟੀ ਅਗਲੀ ਖ਼ਬਰ ਕੇਂਦਰੀ ਸੁਰੱਖਿਆ ਬਲਾਂ ਨੇ ਜ਼ਿਲੇ੍ਹ ਦੇ ਪੁਲਿਸ ਥਾਣਿਆਂ ਦੀ ਕੀਤੀ ਚੈਕਿੰਗ
Ad Position 24