14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬੋਹਾ ਨੂੰ ਬਲਾਕ ਦਾ ਦਰਜਾ ਦੇਣ ਦੀ ਮੰਗ ਨੇ ਜ਼ੋਰ ਫੜਿਆ

Ad Position 21
No active advertisement
ਅਜੀਤ ਡੈਸਕ 26-02-2026
ਬੋਹਾ, 25 ਫਰਵਰੀ (ਰਮੇਸ਼ ਤਾਂਗੜੀ)- ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਕਸਬਾ ਬੋਹਾ ਦੇ 50 ਪਿੰਡਾਂ ਦੇ ਲੋਕ ਅਤੇ ਪੰਚਾਇਤਾਂ ਨੂੰ ਆਪਣੇ ਬਲਾਕ ਪੱਧਰੀ ਕੰਮ ਕਰਵਾਉਣ ਲਈ ਸਬ-ਡਵੀਜਨ ਬੁਢਲਾਡਾ ਵਿਖੇ ਜਾਣਾ ਪੈਂਦਾ ਹੈ | ਖੇਤਰ ਦੇ ਪਿੰਡਾਂ ਨਾਲ ਸਬੰਧਿਤ ਬਜ਼ੁਰਗ ਤੇ ਮੋਹਤਬਰ ਲੋਕਾਂ ਨੇ ਦੱਸਿਆ ਕਿ ਬੋਹਾ ਵਿਖੇ ਪਾਕਿਸਤਾਨ ਵੇਲੇ ਤੋਂ ਹੀ ਲਾਹੌਰੀ ਥਾਣਾ ਮੌਜੂਦ ਹੈ ਅਤੇ ਵੰਡ ਤੋਂ ਪਹਿਲਾ ਸਥਾਪਿਤ ਇਸ ਥਾਣੇ ਨਾਲ 50 ਤੋਂ ਵੱਧ ਪਿੰਡ ਜੁੜੇ ਹੋਏ ਸਨ ਪਰ ਵੰਡ ਤੋਂ ਬਾਅਦ ਹਰਿਆਣਾ 'ਚ ਗਏ ਕੁਝ ਪੰਜਾਬੀ ਬੋਲਦੇ ਪਿੰਡ ਹਰਿਆਣਾ ਦੇ ਰਤੀਆ ਬਲਾਕ 'ਚ ਚਲੇ ਗਏ ਅਤੇ ਬੋਹਾ ਦੇ 50 ਪਿੰਡ ਪੰਜਾਬ ਦੇ ਬਲਾਕ ਬੁਢਲਾਡਾ ਨਾਲ ਜੋੜ ਦਿੱਤੇ ਗਏ | ਟੇਲ ਦੇ ਪਿੰਡਾਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤੀ ਕੰਮਾਂ ਲਈ ਬੋਹਾ ਖੇਤਰ 'ਚੋਂ 25-30 ਕਿਲੋਮੀਟਰ ਦੀ ਦੂਰੀ ਤਹਿ ਕਰ ਕੇ ਸ਼ਹਿਰਾਂ 'ਚ ਜਾਣਾ ਪੈਂਦਾ ਹੈ | ਬਿੰਦਰ ਸਿੰਘ ਮੰਘਾਣੀਆ, ਐਡਵੋਕੇਟ ਮਨਜੀਤ ਸਿੰਘ ਗੋਲਡੀ ਅਤੇ ਮਨਮੰਦਿਰ ਸਿੰਘ ਬੀਰੇਵਾਲਾ ਡੋਗਰਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਬੋਹਾ ਨੂੰ ਬਲਾਕ ਬਣਾਉਣ ਦੇ ਵਾਅਦੇ ਕੀਤੇ ਪਰ ਪੰਜਾਬ-ਹਰਿਆਣਾ ਦੀ ਵੰਡ ਤੋਂ ਬਾਅਦ ਹਰਿਆਣਾ ਦੇ ਪਿੰਡਾਂ ਦਾ ਬਲਾਕ ਤਾਂ ਰਤੀਆ ਬਣਾ ਦਿੱਤਾ ਗਿਆ ਪਰ ਬੋਹਾ ਖੇਤਰ ਦੇ 50 ਪਿੰਡ ਅਜੇ ਵੀ ਬਲਾਕ ਤੋਂ ਵਾਂਝੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਲਾਕ ਦੀ ਦੂਰੀ ਜ਼ਿਆਦਾ ਹੋਣ ਕਾਰਨ ਕਈ ਪਿੰਡਾਂ ਦੇ ਪੰਚ-ਸਰਪੰਚ ਬਲਾਕ ਪੱਧਰੀ ਕੰਮਾਂ ਲਈ ਨਹੀਂ ਜਾ ਸਕਦੇ | ਬੋਹਾ 'ਚ ਮਾਰਕੀਟ ਕਮੇਟੀ ਦਫ਼ਤਰ ਤਾਂ ਭਾਵੇਂ ਬਣਾ ਦਿੱਤਾ ਗਿਆ ਪਰ ਪਿੰਡਾਂ ਦੇ ਵਿਕਾਸ ਲਈ ਸਰਕਾਰ ਦੀਆਂ ਨੀਤੀਆਂ ਦਾ ਪੰਚਾਇਤਾਂ ਨੂੰ ਪਤਾ ਨਹੀਂ ਲੱਗਦਾ | ਕਈ ਪਿੰਡ ਤਾਂ ਅਜਿਹੇ ਹਨ ਜਿੱਥੇ ਬੱਸਾਂ ਵੀ ਨਹੀਂ ਜਾਂਦੀਆਂ | ਅÏਰਤਾਂ ਅਤੇ ਦਲਿਤ ਵਰਗਾਂ ਲਈ ਰਾਖਵੇਂ ਪਿੰਡਾਂ ਦੇ ਪੰਚ-ਸਰਪੰਚ ਆਪੋ-ਆਪਣੇ ਪਿੰਡਾਂ ਲਈ ਵਿਕਾਸ ਗਰਾਂਟਾਂ ਅਤੇ ਸਰਕਾਰੀ ਨੀਤੀਆਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ | ਹੁਣ ਖੇਤਰ ਦੇ ਪਿੰਡਾਂ 'ਚ ਬੋਹਾ ਨੂੰ ਬਲਾਕ ਦਾ ਦਰਜਾ ਦੇਣ ਦੀ ਮੰਗ ਜ਼ੋਰ ਫੜ ਗਈ ਹੈ | ਸਾਰੇ ਪਿੰਡਾਂ 'ਚ ਪੰਚਾਇਤ ਸੈਕਟਰੀ ਨਿਯੁਕਤ ਕੀਤੇ ਜਾਣ
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਢੋਆ-ਢੁਆਈ ਕਰ ਰਹੇ ਮਜ਼ਦੂਰ ਦੀ ਭੇਦਭਰੀ ਹਾਲਤ 'ਚ ਮੌਤ ਅਗਲੀ ਖ਼ਬਰ ਆਂਗਣਵਾੜੀ ਕੇਂਦਰ 'ਚ ਅਨੀਮੀਆ ਮੁਕਤ ਦਿਵਸ ਮਨਾਇਆ
Ad Position 24