ਤਲਵੰਡੀ ਸਾਬੋ, 26 ਫਰਵਰੀ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਦੀ 13ਵੀਂ ਸਾਲਾਨਾ ਅਥਲੈਟਿਕ ਮੀਟ ਦਾ ਆਗਾਜ਼ ਮੁੱਖ ਮਹਿਮਾਨ ਸਰਵਜੀਤ ਸਿੰਘ ਆਈ. ਏ. ਐਸ. ਸਪੈਸ਼ਲ ਚੀਫ਼ ਸੈਕਟਰੀ ਸਪੋਰਟਸ ਐਂਡ ਯੂਥ ਸਰਵਿਸਿਜ਼, ਪੰਜਾਬ ਨੇ ਕੀਤਾ | ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ, ਮਹਾਰਾਜਾ ਰਣਜੀਤ ਸਿੰਘ ਅਵਾਰਡੀ ਮਨਦੀਪ ਕÏਰ, ਉਲੰਪੀਅਨ, ਅਰਜੁਨ ਐਵਾਰਡੀ ਸਾਬਕਾ ਭਾਰਤੀ ਕਪਤਾਨ ਸਵਰਨ ਸਿੰਘ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਡਾ. ਪਿਊਸ਼ ਵਰਮਾ, ਡਾਇਰੈਕਟਰ ਕੈਂਪਸ ਡਾ. ਹਰਪਾਲ ਸਿੰਘ ਸਿੱਧੂ, ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਮੁਖੀ ਮੌਜੂਦ ਸਨ | ਮੁੱਖ ਮਹਿਮਾਨ ਨੇ ਝੰਡਾ ਲਹਿਰਾਉਣ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ ਤੇ ਆਕਾਸ਼ ਵਿਚ ਗੁਬਾਰੇ ਛੱਡ ਕੇ ਅਥਲੈਟਿਕ ਮੀਟ ਦਾ ਆਗਾਜ਼ ਕੀਤਾ | ਖਿਡਾਰੀਆਂ ਵਲੋਂ ਨਸ਼ਾ ਮੁਕਤ ਅਤੇ ਖੇਡ ਭਾਵਨਾ ਦੀ ਸਹੁੰ ਚੁੱਕੀ ਗਈ | ਚਾਂਸਲਰ ਸਿੱਧੂ ਨੇ ਡਾਇਰੈਕਟਰ ਸਪੋਰਟਸ ਦੀ ਰਹਿਨੁਮਾਈ ਹੇਠ ਜੀ. ਕੇ. ਯੂ. ਵਲੋਂ ਖੇਡਾਂ ਦੇ ਖੇਤਰ 'ਚ ਹਾਸਿਲ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 'ਵਰਸਿਟੀ ਨੇ ਰਾਸ਼ਟਰੀ ਪੱਧਰ 'ਤੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਪੰਜਵਾਂ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਚੈੱਕ ਵੀ ਤਕਸੀਮ ਕੀਤੇ | ਪ੍ਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਆਪਣੇ ਧੰਨਵਾਦੀ ਭਾਸ਼ਨ 'ਚ ਵਿਦਿਆਰਥੀਆਂ ਨੂੰ ਸਰੀਰਕ ਪੱਖੋਂ ਮਜ਼ਬੂਤ, ਮਾਨਸਿਕ ਪੱਖੋਂ ਚੇਤੰਨ ਅਤੇ ਆਤਮਿਕ ਪੱਖੋਂ ਚੜ੍ਹਦੀ ਕਲਾ 'ਚ ਰਹਿਣ ਦੀ ਗੱਲ ਆਖੀ ਦਿੱਤਾ | ਡਾਇਰੈਕਟਰ ਸਪੋਰਟਸ ਡਾ. ਰਾਜ ਕੁਮਾਰ ਸ਼ਰਮਾ ਨੇ ਨਤੀਜਿਆਂ ਸੰਬੰਧੀ ਦੱਸਿਆ ਕਿ 1500 ਮੀਟਰ ਲੜਕੀਆਂ ਦੀ ਦੌੜ 'ਚ ਵਰਖਾ ਰਾਣੀ ਨੇ ਪਹਿਲਾ, ਅਮਰਜੋਤ ਕੌਰ ਨੇ ਦੂਜਾ ਤੇ ਰਾਜਪ੍ਰੀਤ ਕÏਰ ਨੇ ਤੀਜਾ ਸਥਾਨ ਹਾਸਿਲ ਕੀਤਾ | ਉਨ੍ਹਾਂ ਦੱਸਿਆ ਕਿ ਅਥਲੈਟਿਕ ਮੀਟ 'ਚ 250 ਤੋਂ ਜ਼ਿਆਦਾ ਖਿਡਾਰੀ 11 ਖੇਡਾਂ 'ਚ 33 ਤਗਮਿਆਂ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਨੇ | ਆਯੋਜਕਾਂ ਵਲੋਂ ਮੁੱਖ ਮਹਿਮਾਨ, ਸਨਮਾਨਿਤ ਮਹਿਮਾਨ ਤੇ ਜੇਤੂਆਂ ਨੂੰ ਸਨਮਾਨਿਤ ਕੀਤਾ | ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸਚਦੇਵਾ ਤੇ ਡਾ. ਜੀਨੀਅਸ ਵਾਲੀਆ ਨੇ ਮੰਚ ਸੰਚਾਲਕ ਦੀ ਭੂਮਿਕਾ ਅਦਾ ਕੀਤੀ |