03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਾਰ ਐਸੋਸੀਏਸ਼ਨ ਵਲੋਂ ਐਡਵੋਕੇਟ ਕੇ.ਐੱਸ. ਮਠਾੜੂ ਨੂੰ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਕਰਨ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 08-03-2026

ਮਾਨਸਾ, 7 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਐਡਵੋਕੇਟ ਕੇ.ਐੱਸ. ਮਠਾੜੂ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਬੁਲਾਰਾ ਨਿਯੁਕਤ ਕਰਨ 'ਤੇ ਬਾਰ ਐਸੋਸੀਏਸ਼ਨ ਮਾਨਸਾ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਬਾਰ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ, ਸਕੱਤਰ ਮਨਿੰਦਰ ਸਿੰਘ ਅਕਲੀਆ ਨੇ ਕਿਹਾ ਕਿ ਸ: ਮਠਾੜੂ ਸਤਿਕਾਰਤ ਮੈਂਬਰ ਹਨ, ਦੀ ਨਿਯੁਕਤੀ ਦੀ ਸ਼ਲਾਘਾ ਕਰਨੀ ਬਣਦੀ ਹੈ | ਉਨ੍ਹਾਂ ਆਖਿਆ ਕਿ ਮਾਣ ਵਾਲੀ ਗੱਲ ਹੈ ਕਿ ਰਾਜਨੀਤਕ ਪਾਰਟੀਆਂ ਵਲੋਂ ਵੱਖ ਵੱਖ ਸਮੇਂ ਵਕੀਲ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਜਾਂਦੀ ਹੈ ਅਤੇ ਉਹ ਵੀ ਦੇਸ਼ ਦੀ ਸਿਆਸਤ ਅਤੇ ਸਮਾਜ ਵਿਚ ਜਦੋਂ ਵੀ ਸੰਘਰਸ਼ ਦੀ ਜ਼ਰੂਰਤ ਪਈ ਹੈ ਤਾਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ | ਉਨ੍ਹਾਂ ਇਸ ਨਿਯੁਕਤੀ ਬਦਲੇ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਵਿਜੇ ਕੁਮਾਰ ਸਿੰਗਲਾ, ਅਜੀਤ ਸਿੰਘ ਭੰਗੂ, ਅਵਤਾਰ ਸਿੰਘ ਪੰਧੇਰ, ਬਿਮਲਜੀਤ ਸਿੰਘ, ਦਰਸ਼ਨ ਸਿੰਘ ਸ਼ਰਮਾ, ਲਲਿਤ ਕੁਮਾਰ ਅਰੋੜਾ, ਧਰਮਿੰਦਰ ਸਿੰਘ ਸਰਾਂ, ਵੀਰਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਪਿ੍ਥੀ ਪਾਲ ਸਿੰਘ ਸਿੱਧੂ, ਸਵੀਟ ਕੁਮਾਰ ਸਿੰਗਲਾ, ਮੱਖਣ ਲਾਲ ਜਿੰਦਲ, ਗੁਰਇਕਬਾਲ ਸਿੰਘ ਮਾਨਸ਼ਾਹੀਆ, ਧਰਮਿੰਦਰ ਸਿੰਘ ਰੜ੍ਹ, ਹਰਪ੍ਰੀਤ ਸਿੰਘ ਮਾਨ, ਹਰਜਿੰਦਰ ਸਿੰਘ ਘਰਾਂਗਣਾ, ਬਲਵਿੰਦਰ ਸਿੰਘ ਸੋਢੀ, ਰਣਜੀਤ ਸਿੰਘ, ਗੋਰਾ ਸਿੰਘ ਥਿੰਦ, ਓਮਕਾਰ ਸਿੰਘ ਮਿੱਤਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੂਲਾਂ-ਕਾਲਜਾਂ 'ਚ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਅਗਲੀ ਖ਼ਬਰ ਆਈ.ਟੀ.ਆਈ. ਬੁਢਲਾਡਾ ਵਿਖੇ ਅਪ੍ਰੈਂਟਿਸਸ਼ਿਪ ਮੇਲਾ ਕੱਲ੍ਹ
Ad Position 24
No active advertisement