03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਦ ਹੈਰੀਟੇਜ ਇੰਟਰਨੈਸ਼ਨਲ ਸਕੂਲ 'ਚ 'ਲਿਟਲ ਚੈਂਪਸ ਸ਼ੋਅ' ਕਰਵਾਇਆ

Ad Position 21
No active advertisement
ਅਜੀਤ ਡੈਸਕ 08-03-2026

ਭੀਖੀ, 7 ਮਾਰਚ (ਪ.ਪ.)-ਸਥਾਨਕ ਦ ਹੈਰੀਟੇਜ ਇੰਟਰਨੈਸ਼ਨਲ ਸਕੂਲ ਵਿਚ ਲਿਟਲ ਚੈਂਪਸ ਸ਼ੋਅ ਕਰਵਾਇਆ ਗਿਆ | ਨੰਨੇ ਬੱਚਿਆਂ ਵਲੋਂ ਵੱਖ-ਵੱਖ ਆਈਟਮਾਂ ਦਾ ਪ੍ਰਦਰਸ਼ਨ ਕੀਤਾ ਗਿਆ | ਸ਼ੋਅ ਦਾ ਵਿਸ਼ਾ ਜ਼ਿੰਦਗੀ 'ਚ ਮਾਂ-ਪੁੱਤ, ਪਿਉ-ਧੀ, ਭੈਣ-ਭਰਾ, ਅਧਿਆਪਕ ਤੇ ਵਿਦਿਆਰਥੀਆਂ ਦਾ ਰਿਸ਼ਤਾ, ਵਿਦਿਆਰਥੀਆਂ ਵਲੋਂ ਪ੍ਰਦਰਸ਼ਿਤ ਹਰ ਆਈਟਮ 'ਚ ਰਿਸ਼ਤਿਆਂ ਪ੍ਰਤੀ ਪਿਆਰ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ | ਵਿਦਿਆਰਥੀਆਂ ਨੇ ਸੱਭਿਆਚਾਰਕ ਵੰਨਗੀਆਂ ਗਿੱਧਾ, ਭੰਗੜਾ, ਨਾਟਕ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਦੇ ਨਾਲ ਗਰੁੱਪ ਡਾਂਸ ਕਵਿਤਾ ਉਚਾਰਨ ਕਰ ਕੇ ਵਾਹ-ਵਾਹ ਖੱਟੀ | ਪਿ੍ੰਸੀਪਲ ਦਿਲਪ੍ਰੀਤ ਖੁਰਾਣਾ ਨੇ ਕਿਹਾ ਕਿ ਸਕੂਲ 'ਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ ਸਿਰ ਪ੍ਰੋਗਰਾਮ ਕਰਵਾਏ ਜਾਂਦੇ ਹਨ | ਸਕੂਲ ਦੇ ਚੇਅਰਮੈਨ ਸੁਰੇਸ਼ ਸਿੰਗਲਾ ਅਤੇ ਮੈਨੇਜਮੈਂਟ ਡਾਇਰੈਕਟਰ ਰਾਜੇਸ਼ ਕਾਂਸਲ ਨੇ ਸਭਨਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ 2027 'ਚ ਭਾਜਪਾ ਪੰਜਾਬ 'ਚ ਸਰਕਾਰ ਬਣਾਏਗੀ-ਦਾਨੇਵਾਲੀਆ ਅਗਲੀ ਖ਼ਬਰ ਮਜ਼ਦੂਰਾਂ ਦੀਆਂ ਮੰਗਾਂ ਤੇ ਅਧਿਕਾਰਾਂ ਲਈ ਲੋਕ ਲਾਮਬੰਦੀ ਕਰਨ ਦਾ ਫ਼ੈਸਲਾ
Ad Position 24
No active advertisement