ਮਾਨਸਾ, 27 ਮਾਰਚ (ਰਾਵਿੰਦਰ ਸਿੰਘ ਰਵੀ)-ਸ੍ਰੀ ਸਨਾਤਨ ਧਰਮ ਸਭਾ ਵਲੋਂ ਰਾਮ ਨੌਵੀਂ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਲਕਸ਼ਮੀ ਨਰਾਇਣ ਮੰਦਰ ਵਿਖੇ ਪੂਜਾ ਅਰਚਨਾ ਕਰਨ ਉਪਰੰਤ ਕੰਜਕਾਂ ਦਾ ਪੂਜਨ ਕੀਤਾ ਗਿਆ | ਸਥਾਨਕ ਬੱਸ ਸਟੈਂਡ ਚੌਂਕ ਤੋਂ ਸ੍ਰੀ ਰਾਮ ਜੀ ਦੇ ਜੈਕਾਰਿਆਂ ਨਾਲ ਰਵਾਨਾ ਹੋਈ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀ ਨਸ਼ੀਨ ਮਹੰਤ ਕੇਸ਼ਵ ਮੁਨੀ ਨੇ ਦਿੱਤੀ | ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ | ਸ਼ੋਭਾ ਯਾਤਰਾ 'ਚ ਪ੍ਰਸ਼ਾਦ ਵਾਲੀ ਡੋਲੀ, ਰੱਥ ਅਤੇ ਸਕੂਟਰੀਆਂ 'ਤੇ 200 ਦੇ ਕਰੀਬ ਵੀਰਾਂਗਨਾਵਾਂ ਨੇ ਸਿਰ 'ਤੇ ਪਗੜੀ ਸਜਾ ਅਤੇ ਹੱਥ 'ਚ ਭਗਵੇ ਰੰਗ ਦੇ ਝੰਡੇ ਲੈ ਕੇ ਪ੍ਰਭੂ ਸ੍ਰੀ ਰਾਮ ਦੇ ਜੈਕਾਰੇ ਲਗਾਏ | ਇਸ ਮੌਕੇ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਪ੍ਰਸ਼ੋਤਮ ਦਾਸ ਬਾਂਸਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਡਾ. ਜਨਕ ਰਾਜ ਸਿੰਗਲਾ, ਸੰਤ ਲਾਲ ਨਾਗਪਾਲ, ਮੁਨੀਸ਼ ਬੱਬੀ ਦਾਨੇਵਾਲੀਆਂ, ਬਲਵਿੰਦਰ ਬਾਂਸਲ, ਵਿਨੋਦ ਜਿੰਦਲ, ਵਿਜੈ ਕੁਮਾਰ, ਪ੍ਰਧਾਨ ਸਮੀਰ ਛਾਬੜਾ, ਰਮੇਸ਼ ਟੋਨੀ, ਰਾਕੇਸ਼ ਕੁਮਾਰ ਗੁਪਤਾ ਆਦਿ ਹਾਜ਼ਰ ਸਨ |