15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹਰਚਰਨ ਸਿੰਘ ਤਾਮਕੋਟ ਭਾਕਿਯੂ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਚੁਣੇ <br/>

Ad Position 21
No active advertisement
ਅਜੀਤ ਡੈਸਕ 28-03-2026
ਮਾਨਸਾ, 27 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦਾ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਕੀਤਾ ਗਿਆ | ਇਸ ਮੌਕੇ ਭਖਦੀਆਂ ਕਿਸਾਨੀ ਮੰਗਾਂ 'ਤੇ ਚਰਚਾ ਕੀਤੀ ਗਈ | ਸਰਬਸੰਮਤੀ ਨਾਲ ਹਰਚਰਨ ਸਿੰਘ ਤਾਮਕੋਟ ਜ਼ਿਲ੍ਹਾ ਪ੍ਰਧਾਨ, ਦਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਮੇਜਰ ਸਿੰਘ ਮੀਤ ਪ੍ਰਧਾਨ, ਗੁਰਜੰਟ ਸਿੰਘ ਸਕੱਤਰ, ਸਰਬਜੀਤ ਸਿੰਘ ਮਾਨਸਾ ਖ਼ੁਰਦ ਖ਼ਜ਼ਾਨਚੀ, ਗੁਰਪ੍ਰਨਾਮ ਸਿੰਘ ਪ੍ਰਚਾਰ ਸਕੱਤਰ, ਜਗਤਾਰ ਸਿੰਘ ਬੱਪੀਆਣਾ ਪ੍ਰੈੱਸ ਸਕੱਤਰ, ਦਰਬਾਰਾ ਸਿੰਘ ਜਟਾਣਾ ਸਹਾਇਕ ਸਕੱਤਰ ਤੋਂ ਇਲਾਵਾ ਨਛੱਤਰ ਸਿੰਘ ਤਾਮਕੋਟ, ਸ਼ਿੰਗਾਰਾ ਸਿੰਘ ਠੂਠਿਆਂਵਾਲੀ, ਬਲਕਾਰ ਸਿੰਘ ਖੋਖਰ, ਮਨਪ੍ਰੀਤ ਸਿੰਘ ਮਨੀ ਮੀਰਪੁਰ, ਜਗਜੀਤ ਸਿੰਘ ਬੱਪੀਆਣਾ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ | ਜਥੇਬੰਦੀ ਨੇ ਐਲਾਨ ਕੀਤਾ ਕਿ ਰਾਜ ਸਰਕਾਰ ਵਲੋਂ ਜ਼ਮੀਨਾਂ ਦੀ ਜਬਰੀ ਕੁਰਕੀ ਅਤੇ ਧੱਕੇ ਨਾਲ ਨੈਨੋ ਯੂਰੀਆ ਦੇਣ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ | ਬੁਲਾਰਿਆਂ ਨੇ ਅਮਰੀਕਾ ਅਤੇ ਅਜਰਾਈਲ ਵਲੋਂ ਇਰਾਨ, ਲਿਬਨਾਨ ਅਤੇ ਫ਼ਲਸਤੀਨ 'ਤੇ ਕੀਤੇ ਜਾ ਰਹੇ ਫਾਸ਼ੀ ਹਮਲਿਆਂ ਦੀ ਨਿਖੇਧੀ ਵੀ ਕੀਤੀ | ਇਸ ਮੌਕੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ, ਗੋਰਾ ਸਿੰਘ ਡਿੱਖ, ਬਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਦੇ ਅਹੁਦੇਦਾਰ ਟੀ. ਐੱਸ. ਪੀ. ਐੱਲ. ਦੇ ਅਧਿਕਾਰੀਆਂ ਨੂੰ ਮਿਲੇ <br/> ਅਗਲੀ ਖ਼ਬਰ ਕੋਟਲੀ ਕਲਾਂ ਖੇਤੀਬਾੜੀ ਸਭਾ ਵਿਖੇ ਸਹਿਕਾਰੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>
Ad Position 24