09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡਵੀਜ਼ਨਲ ਮੈਨੇਜਰ ਰੇਲਵੇ ਨੇ ਮਾਨਸਾ ਰੇਲਵੇ ਸਟੇਸ਼ਨ ਦਾ ਕੀਤਾ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 03-04-2026
ਮਾਨਸਾ, 2 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੀ ਅਗਵਾਈ 'ਚ ਵਫ਼ਦ ਇੱਥੇ ਪੁਸ਼ਪੇਸ਼ ਰਮਨ ਤਿ੍ਪਾਠੀ ਡਵੀਜ਼ਨਲ ਮੈਨੇਜਰ ਰੇਲਵੇ ਦਿੱਲੀ ਨੂੰ ਮਿਲਿਆ | ਉਹ ਸਥਾਨਕ ਰੇਲਵੇ ਸਟੇਸ਼ਨ ਦਾ ਨਿਰੀਖਣ ਕਰਨ ਆਏ ਸਨ | ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰੇਮ ਅਗਰਵਾਲ, ਰੇਲਵੇ ਸਟੇਸ਼ਨ ਸਰਕਾਰੀ ਕਮੇਟੀ ਦੇ ਮੈਂਬਰ ਭਾਜਪਾ ਦੇ ਉਪ ਪ੍ਰਧਾਨ ਵਿਨੋਦ ਕਾਲੀ, ਸੁਨੀਲ ਸ਼ਰਮਾ ਅਤੇ ਸੁਨੀਲ ਗੋਇਲ ਨੇ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ | ਉਨ੍ਹਾਂ ਮੰਗ ਕੀਤੀ ਕਿ ਉੱਤਰ ਵਾਲੇ ਪਾਸੇ ਤੋਂ ਐਂਟਰੀ ਲਈ ਨਵੇਂ ਬਣੇ ਫੂਟ ਓਵਰ ਬਿ੍ਜ ਨੂੰ ਵਧਾਇਆ ਜਾਵੇ, ਯਾਤਰੀਆਂ ਦੀ ਸਹੂਲਤ ਲਈ ਕੋਚ ਇੰਡੀਕੇਸ਼ਨ ਬੋਰਡ ਲਗਾਏ ਜਾਣ, ਪਲੇਟਫ਼ਾਰਮ ਦੇ ਸ਼ੈੱਡ ਦੇ ਚਾਰੇ ਪਾਸਿਉਂ ਕਵਰਿੰਗ ਕਰਨ ਦੇ ਨਾਲ ਹੀ ਪਲੇਟਫ਼ਾਰਮ ਨੰਬਰ 1 'ਤੇ ਹੋਰ ਸੈੱਡ ਬਣਾਏ ਜਾਣ | ਉਨ੍ਹਾਂ ਇਹ ਮੰਗ ਵੀ ਉਠਾਈ ਕਿ ਪਲੇਟਫ਼ਾਰਮ ਨੰਬਰ 2 ਉੱਤੇ ਪਖਾਨੇ ਬਣਾਏ ਜਾਣ | ਅਧਿਕਾਰੀ ਨੇ ਫ਼ੰਡਾਂ ਦੀ ਘਾਟ ਕਾਰਨ ਸੈਕੰਡ ਐਂਟਰੀ ਲਈ ਫੁੱਟ ਓਵਰ ਬਿ੍ਜ ਵਧਾਉਣ 'ਚ ਅਸਮਰਥਾ ਪ੍ਰਗਟਾਉਂਦਿਆਂ ਦੱਸਿਆ ਕਿ ਬਾਕੀ ਸਾਰੀਆਂ ਮੰਗਾਂ ਯੋਜਨਾ ਵਿਚ ਸ਼ਾਮਿਲ ਹਨ, ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਖੇਤੀ ਹਾਦਸਿਆਂ ਦੇ ਪੀੜਤ ਮਜ਼ਦੂਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ <br/> ਅਗਲੀ ਖ਼ਬਰ ਕਣਕ ਖ਼ਰੀਦ ਦੇ ਮਾਮਲੇ 'ਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਡੀ.ਸੀ.
Ad Position 24