ਬਰੇਟਾ, 2 ਅਪ੍ਰੈਲ (ਪਾਲ ਸਿੰਘ ਮੰਡੇਰ)- ਪਿੰਡ ਮੰਡੇਰ ਦੇ ਡੇਰਾ ਮੋਨੀਗਿਰ ਵਿਖੇ ਸ੍ਰੀਮਦ ਭਾਗਵਤ ਕਥਾ ਸਪਤਾਹ ਯੱਗ ਦੇ ਭੋਗ ਪਾਏ ਗਏ | ਕਥਾਵਾਚਕ ਆਚਾਰੀਆ ਪ੍ਰਦੀਪ ਭਾਰਦਵਾਜ ਸ਼ਾਸਤਰੀ ਪਾਤੜਾਂ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਕਿਸੇ ਜੀਵ ਦਾ ਪ੍ਰਮਾਤਮਾ 'ਚ ਅਤੁੱਟ ਵਿਸ਼ਵਾਸ ਹੋ ਜਾਂਦਾ ਹੈ ਤਾਂ ਉੱਥੇ ਪ੍ਰਮੇਸ਼ਰ ਆਪ ਪ੍ਰਗਟ ਹੋ ਕੇ ਜੀਵ ਦੀ ਸਹਾਇਤਾ ਕਰਦੇ ਹਨ | ਉਨ੍ਹਾਂ ਕਿਹਾ ਕਿ ਸਭ ਨੂੰ ਮਿਲ ਕੇ ਪ੍ਰੇਮ ਨਾਲ ਰਹਿਣਾ ਚਾਹੀਦਾ ਹੈ ਅਤੇ ਮਨਾਂ 'ਚ ਰਹਿੰਦੇ ਕ੍ਰੋਧ ਨੂੰ ਦੂਰ ਕਰਨਾ ਚਾਹੀਦਾ ਹੈ | ਕੁਝ ਨੌਜਵਾਨ ਬੁਰੀ ਸੰਗਤ 'ਚ ਫਸਕੇ ਨਸ਼ਿਆਂ ਦੇ ਜਾਲ 'ਚ ਫਸ ਜਾਂਦੇ ਹਨ ਅਤੇ ਜੀਵਨ ਤਬਾਹ ਕਰ ਲੈਂਦੇ ਹਨ, ਜਿਸ ਕਾਰਨ ਨਸ਼ਿਆਂ ਦਾ ਤਿਆਗ ਕਰਨ ਦੇ ਨਾਲ ਹੀ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਹਨ, ਜਿਸ ਨਾਲ ਪ੍ਰਭੂ ਦੀ ਖ਼ੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ | ਇਸ ਮੌਕੇ ਸ਼ੰਭੂ ਸ਼ਰਮਾ, ਜਗਦੀਸ਼ ਕੁਮਾਰ, ਜਗਸੀਰ ਸ਼ਰਮਾ, ਹਰਕੇਸ਼ ਮੰਡੇਰ, ਨਰਿੰਦਰਪਾਲ ਸ਼ਰਮਾ ਆਦਿ ਹਾਜ਼ਰ ਸਨ |