ਚਾਉਕੇ, 3 ਅਪ੍ਰੈਲ (ਮਨਜੀਤ ਸਿੰਘ ਘੜੈਲੀ)- ਸਰਕਾਰੀ ਪ੍ਰਾਇਮਰੀ ਸਕੂਲ ਚੋਟੀਆਂ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਬੱਚਿਆਂ ਨੂੰ ਬੈਗ ਤੇ ਸਟੇਸ਼ਨਰੀ ਵੰਡੇ ਗਏ¢ ਇਸ ਮੌਕੇ ਜਗਦੀਪ ਸਿੰਘ ਮਾਨ ਵਲੋਂ ਆਪਣੇ ਪੁੱਤਰ ਸਵਰਗਵਾਸੀ ਗੁਰਪ੍ਰੀਤ ਸਿੰਘ ਮਾਨ ਦੀ ਯਾਦ ਵਿਚ ਸਕੂਲ ਦੇ ਸਾਰੇ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ¢ਇਸ ਸਮਾਗਮ 'ਚ ਸਰਪੰਚ ਕ੍ਰਿਸ਼ਨ ਸਿੰਘ, ਨੰਬਰਦਾਰ ਚਮਕÏਰ ਸਿੰਘ, ਐਸ.ਐਮ.ਸੀ. ਦੇ ਚੇਅਰਮੈਨ ਕੁਲਦੀਪ ਕੌਰ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸਨ¢ ਮੁੱਖ ਅਧਿਆਪਕ ਹਾਕਮ ਸਿੰਘ ਢਿੱਲੋਂ ਵਲੋਂ ਜਗਦੀਪ ਸਿੰਘ ਮਾਨ ਦਾ ਬੱਚਿਆਂ ਦੀ ਭਲਾਈ ਲਈ ਕੀਤੇ ਇਸ ਸ਼ਲਾਘਾਯੋਗ ਉਪਰਾਲੇ ਲਈ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ¢