ਮਾਨਸਾ, 7 ਅਪ੍ਰੈਲ (ਰਵੀ)-ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਭਗਤ ਮਾਲਾ ਕਥਾ ਦੇ ਦੂਸਰੇ ਦਿਨ ਮਹਾਰਾਜ ਕਲਾ ਸੁਧੀਰ ਜੀ ਨੇ ਹਨੂੰਮਾਨ ਜੀ ਦੀ ਕਥਾ ਸੁਣਾਈ | ਪੰਡਿਤ ਨਵਰਾਜ ਸ਼ਾਸਤਰੀ ਨੇ ਵਿਧੀ ਅਨੁਸਾਰ ਪੂਜਨ ਕਰਵਾਇਆ | ਜੋਤੀ ਪ੍ਰਚੰਡ ਦੀ ਰਸਮ ਅਗਰਵਾਲ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਪੰਮਾ ਵਲੋਂ ਨਿਭਾਈ ਗਈ ਅਤੇ ਹਨੂਮਾਨ ਜੀ ਦਾ ਪੂਜਨ ਸਨਾਤਨ ਧਰਮ ਸਭਾ ਦੇ ਉਪ ਪ੍ਰਧਾਨ ਰਾਜੇਸ਼ ਕੁਮਾਰ ਪੰਧੇਰ ਨੇ ਕਰਵਾਇਆ | ਇਸ ਮੌਕੇ ਰਾਜਕੁਮਾਰ ਮਿੱਤਲ, ਕਿ੍ਸ਼ਨ ਮਦਾਨ, ਭਗਵਾਨ ਦਾਸ, ਵਿਨੋਦ ਕੁਮਾਰ ਬਾਂਸਲ, ਨਿਤਿਨ ਖੁੰਗਰ, ਰਜੀਵ ਕੁਮਾਰ, ਨਿਸ਼ਾ ਹੰਸ ਆਦਿ ਹਾਜ਼ਰ ਸਨ |