05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਰਾਮਪੁਰਾ ਫੂਲ ਵਿਖੇ 12 ਅਪ੍ਰੈਲ ਨੂੰ ਲੱਗੇਗਾ ਵਿਸ਼ਾਲ ਮੁਫ਼ਤ ਕੈਰੀਅਰ ਅਤੇ ਗਾਈਡੈਂਸ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 10-04-2026
ਰਾਮਪੁਰਾ ਫੂਲ, 9 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ): ਸਥਾਨਕ ਸ਼ਹਿਰ ਵਿਖੇ 12 ਅਪ੍ਰੈਲ ਨੂੰ ਇੱਕ ਵਿਸ਼ੇਸ਼ ਅਤੇ ਜਾਣਕਾਰੀ ਭਰਪੂਰ 'ਕੈਰੀਅਰ ਅਤੇ ਗਾਈਡੈਂਸ ਸੈਮੀਨਾਰ' ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਿੱਗੀ ਵਾਲਾ ਲੜਕੀਆਂ ਵਿਖੇ 9:00 ਤੋਂ 12:00 ਵਜੇ ਦੇ ਦਰਮਿਆਨ ਹੋਵੇਗਾ | ਸਮਾਜ ਪ੍ਰਤੀ ਚਿੰਤਕਾਂ ਅਤੇ ਸੂਝਵਾਨ ਲੋਕਾਂ ਵਲੋਂ ਉਲੀਕਿਆ ਸੈਮੀਨਾਰ ਮੁਫ਼ਤ ਹੋਵੇਗਾ | ਪ੍ਰੋਗਰਾਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਗੁਰ ਦੱਸਣ ਉਹ ਸ਼ਖ਼ਸੀਅਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਨੇ ਖ਼ੁਦ ਸਫਲਤਾ ਦੇ ਵੱਡੇ ਮੁਕਾਮ ਹਾਸਲ ਕੀਤੇ ਹਨ | ਸੈਮੀਨਾਰ ਵਿਚ ਵਿਸ਼ੇਸ਼ ਤੌਰ 'ਤੇ ਭਦੌੜ ਕਸਬੇ ਤੋਂ ਸਿਵਲ ਸੇਵਾਵਾਂ ਅਤੇ ਹੋਰ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਦੇ 'ਮੈਂਟਰ' ਵਿਪਨ ਗੁਪਤਾ ਭਦੌੜ ਜਿਨ੍ਹਾਂ ਦੇ ਇੱਕੋ ਪਰਿਵਾਰ ਦੇ ਸੱਤ ਮੈਂਬਰ ਆਈ.ਏ.ਐਸ ਬਣ ਚੁੱਕੇ ਹਨ, ਤੋਂ ਇਲਾਵਾ ਏਮਜ਼ ਨਵੀਂ ਦਿੱਲੀ ਤੋਂ ਡਾ. ਲੋਹਿਤਾਸਵ ਗੋਇਲ, ਐਸ.ਡੀ.ਐਮ ਗਗਨਦੀਪ ਸ਼ਰਮਾ (ਰਾਮਪੁਰਾ ਪਿੰਡ) ਅਤੇ ਰਾਮਪੁਰਾ ਫੂਲ ਨਾਲ ਸਬੰਧਿਤ ਸ਼ਹਿਰ ਦੀ ਇਕਲੌਤੀ ਸਿਵਲ ਜੱਜ ਗੁਜਰਾਤ, ਕੁਮਾਰੀ ਪਿ੍ਆ ਮਿੱਤਲ ਸੰਬੋਧਨ ਕਰਨਗੇ | ਪਿ੍ੰਸੀਪਲ ਸੁਨੀਲ ਗੁਪਤਾ, ਡਾ: ਅਜੀਤ ਅਗਰਵਾਲ ਅਤੇ ਮਾਸਟਰ ਸੰਦੀਪ ਗੁਪਤਾ ਨੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ 12 ਅਪ੍ਰੈਲ ਨੂੰ ਸਮੇਂ ਸਿਰ ਪਹੁੰਚ ਕੇ ਇਸ ਸੁਨਹਿਰੀ ਮੌਕੇ ਦਾ ਲਾਹਾ ਲੈਣ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੈਲੀ ਕੱਲ੍ਹ ਨੂੰ ਅਗਲੀ ਖ਼ਬਰ 'ਆਪ' ਕਿਸਾਨ ਵਿੰਗ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਦਾ ਤਬਾਦਲਾ <br/>
Ad Position 24