05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੈਲੀ ਕੱਲ੍ਹ ਨੂੰ

Ad Position 21
No active advertisement
ਅਜੀਤ ਡੈਸਕ 10-04-2026
ਰਾਮਪੁਰਾ ਫੂਲ, 9 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਮਨਵਾਉਣ ਲਈ 11 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਘਿਰਾਓ ਸਬੰਧੀ ਰੱਖੀ ਗਈ ਰੈਲੀ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਫੂਲ ਭਰਵੀਂ ਸ਼ਮੂਲੀਅਤ ਕਰੇਗੀ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਨਿਰਮਲ ਸਿੰਘ ਚਾਉਕੇ ਨੇ ਕਿਹਾ ਕਿ ਸੂਬਾ ਪ੍ਰਧਾਨ ਧੰਨਾ ਸਿੰਘ ਗੋਇਲ ਦੀ ਅਗਵਾਈ 'ਚ ਜਥੇਬੰਦੀ ਇਸ ਘਿਰਾਓ ਨੂੰ ਪੂਰੀ ਇਕਜੁਟਤਾ ਨਾਲ ਸਫਲ ਬਣਾਏਗੀ¢ ਜਿਸ ਵਿਚ ਬਲਾਕ ਰਾਮਪੁਰਾ ਦੇ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਹੋਣਗੇ¢ ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਲੰਬੇ ਸਮੇਂ ਤੋਂ ਦਿਹਾਤੀ ਖੇਤਰਾਂ ਅੰਦਰ ਲਗਾਤਾਰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਪਰ ਕਦੇ ਵੀ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਗਿਆ¢ ਉਨ੍ਹਾਂ ਕਿਹਾ ਕਿ ਚੋਣਾਂ ਦÏਰਾਨ ਸਾਰੀਆਂ ਪਾਰਟੀਆਂ ਉਨ੍ਹਾਂ ਨਾਲ ਵਾਅਦੇ ਤਾਂ ਕਰਦੀਆਂ ਹਨ ਪਰ ਸੱਤਾ 'ਚ ਆਉਂਦਿਆਂ ਸਭ ਭੁੱਲ ਜਾਂਦੀਆਂ ਹਨ¢ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਹੱਕੀ ਤੇ ਜਾਇਜ਼ ਮੰਗਾਂ ਵੱਲ ਫ਼ੌਰੀ ਧਿਆਨ ਦਿੰਦਿਆਂ ਪੂਰੀਆਂ ਕਰੇ ਨਹੀਂ ਫਿਰ ਲੋਕ ਰੋਹ ਚੱਲਣ ਨੂੰ ਤਿਆਰ ਰਹੇ¢
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੇ ਖੇਤੋਂ ਕੇਬਲ ਤਾਰ ਚੋਰੀ ਕਰਦੇ ਦੋ ਕਾਬੂ <br/> ਅਗਲੀ ਖ਼ਬਰ ਰਾਮਪੁਰਾ ਫੂਲ ਵਿਖੇ 12 ਅਪ੍ਰੈਲ ਨੂੰ ਲੱਗੇਗਾ ਵਿਸ਼ਾਲ ਮੁਫ਼ਤ ਕੈਰੀਅਰ ਅਤੇ ਗਾਈਡੈਂਸ ਸੈਮੀਨਾਰ <br/>
Ad Position 24