ਮਹਿਰਾਜ, 9 ਅਪ੍ਰੈਲ (ਸੁਖਪਾਲ ਮਹਿਰਾਜ)ਇਲਾਕੇ ਵਿਚ ਖੇਤਾਂ ਵਿਚੋਂ ਮੋਟਰਾਂ ਅਤੇ ਕੇਬਲ ਤਾਰ ਚੋਰੀ ਦੇ ਮਾਮਲੇ ਵੱਧ ਰਹੇ ਹਨ¢ ਪੰਜਾਬ ਵਿਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ¢ ਇਸੇ ਤਰ੍ਹਾਂ ਦਾ ਇਕ ਮਾਮਲਾ ਪਿੰਡ ਮਹਿਰਾਜ ਵਿਚ ਸਾਹਮਣੇ ਆਇਆ, ਜਿੱਥੇ ਇੱਕ ਕਿਸਾਨ ਦੇ ਖੇਤ ਵਿਚੋਂ ਕੇਬਲ ਤਾਰ ਚੋਰੀ ਕਰਦੇ ਦੋ ਵਿਅਕਤੀ ਲੋਕਾਂ ਵਲੋਂ ਕਾਬੂ ਕਰ ਲਏ ਗਏ¢ ਕਿਸਾਨ ਗੋਪੀ ਸਿੰਘ ਪੱਤੀ ਕਾਲਾ ਮਹਿਰਾਜ ਨੇ ਦੱਸਿਆ ਕਿ ਉਸ ਦਾ ਖੇਤ ਸਿਧਾਣਾ ਸੜਕ 'ਤੇ ਸਥਿਤ ਹੈ¢ ਦੁਪਹਿਰ ਕਰੀਬ ਇਕ ਵਜੇ ਦੋ ਜਣੇ ਉਸ ਦੇ ਖੇਤ ਵਿਚੋਂ 16 ਕਰਮਾ ਕੇਬਲ ਤਾਰ ਚੋਰੀ ਕਰ ਰਹੇ ਸਨ, ਜਿਨ੍ਹਾਂ ਨੂੰ ਮÏਕੇ 'ਤੇ ਹੀ ਫੜ ਲਿਆ ਗਿਆ¢ ਲੋਕਾਂ ਵਲੋਂ ਚੋਰਾਂ ਨੂੰ ਕਾਬੂ ਕਰਨ ਉਪਰੰਤ ਮੌਕੇ 'ਤੇ ਪੁਲਿਸ ਮੁਲਾਜ਼ਮ ਵੀ ਤੁਰੰਤ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ¢ ਲੋਕਾਂ ਵਲੋਂ ਕਾਬੂ ਕੀਤੇ ਗਏ ਦੋਵੇਂ ਵਿਅਕਤੀ ਪੁਲਿਸ ਪੁੱਛਗਿੱਛ ਦੌਰਾਨ ਘਟਨਾ ਸਬੰਧੀ ਜਾਣਕਾਰੀ ਦੇ ਰਹੇ ਸਨ¢ ਬਾਅਦ ਵਿੱਚ ਦੋਵੇਂ ਨੂੰ ਥਾਣਾ ਸਿਟੀ ਰਾਮਪੁਰਾ ਦੇ ਹਵਾਲੇ ਕਰ ਦਿੱਤਾ ਗਿਆ ਹੈ¢ ਪੁੱਛਗਿੱਛ ਦÏਰਾਨ ਦੋਵੇਂ ਚੋਰਾਂ ਨੇ ਖ਼ੁਲਾਸਾ ਕੀਤਾ ਕਿ ਚੋਰੀ ਕੀਤਾ ਕੇਬਲ ਤਾਰ ਕਬਾੜੀਏ ਕੋਲ ਵੇਚਿਆ ਜਾਣਾ ਸੀ, ਜਿਸ ਸਬੰਧੀ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ¢ ਇਸ ਮÏਕੇ ਸਮਾਜਸੇਵੀ ਮਨਵੀਰ ਸਿੰਘ ਮੰਨਾ ਨੇ ਕਿਹਾ ਕਿ ਖੇਤਾਂ ਵਿਚ ਹੋ ਰਹੀਆਂ ਚੋਰੀਆਂ ਕਿਸਾਨਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ¢ ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਵੀ ਸਚੇਤ ਰਹਿਣ ਦੀ ਲੋੜ ਹੈ¢ ਉਨ੍ਹਾਂ ਇਹ ਵੀ ਕਿਹਾ ਕਿ ਫੜੇ ਗਏ ਚੋਰਾਂ ਖ਼ਿਲਾਫ਼ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ¢