06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

4 ਰੋਜ਼ਾ ਮਾਨਸਾ ਫੁੱਟਬਾਲ ਟੂਰਨਾਮੈਂਟ ਸ਼ੁਰੂ, 32 ਟੀਮਾਂ ਲੈ ਰਹੀਆਂ ਨੇ ਭਾਗ

Ad Position 21
No active advertisement
ਅਜੀਤ ਡੈਸਕ 12-04-2026
ਮਾਨਸਾ, 11 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ 'ਚ 4 ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ | ਮਾਨਸਾ ਫੁੱਟਬਾਲ ਕਲੱਬ ਵਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ 'ਚ ਪੰਜਾਬ ਤੇ ਗੁਆਂਢੀ ਰਾਜਾਂ ਤੋਂ 32 ਟੀਮਾਂ ਭਾਗ ਲੈ ਰਹੀਆਂ ਹਨ | ਟੂਰਨਾਮੈਂਟ ਦੇ ਪਹਿਲੇ ਦਿਨ ਵੱਖ-ਵੱਖ ਮੈਚਾਂ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ, ਸੀਨੀਅਰ ਐਡਵੋਕੇਟ ਬੱਦਰੀ ਨਰਾਇਣ ਗੋਇਲ ਤੇ ਬਲਵੰਤ ਭਾਟੀਆ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਥਾਣੇਦਾਰ ਅਵਤਾਰ ਸਿੰਘ, ਹਰਜੀਤ ਸਿੰਘ ਸੱਗੂ, ਵਪਾਰੀ ਆਗੂ ਮਿੱਠੂ ਰਾਮ ਮੋਫਰ ਆਦਿ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਚਿਤ ਹੋਣ | ਫਸਵੇਂ ਮੁਕਾਬਲਿਆਂ 'ਚ ਖਾਰਾ ਬਰਨਾਲਾ ਦੀ ਟੀਮ ਨੇ ਫੱਤਾ ਮਾਲੋਕਾ, ਚਰਨਾ ਬਾਜੇਵਾਲਾ ਨੇ ਮਾਨਸਾ ਬੀ, ਜਵਾਹਰਕੇ ਨੇ ਬਹਾਵਦੀਨ, ਮੌੜ ਨੇ ਨੰਗਲ ਖ਼ੁਰਦ ਅਤੇ ਕੋਟਦੂਨਾ ਦੀ ਟੀਮ ਨੇ ਲਾਲਾ ਫੂਲ ਟੀਮ ਨੂੰ ਹਰਾ ਕੇ ਅਗਲੇ ਰਾਊਾਡ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਕਲੱਬ ਦੇ ਅਹੁਦੇਦਾਰ ਪ੍ਰੀਤਸੁਰਿੰਦਰ ਸਿੰਘ ਸੋਹੀ, ਗੁਰਬਖਸ਼ ਸਿੰਘ, ਭੁਪਿੰਦਰ ਸਿੰਘ ਬੀਰਬਲ, ਗੁਰਸੇਵਕ ਸਿੰਘ, ਦੀਪਕ ਤੁਰਕੀਆ ਤੋਂ ਇਲਾਵਾ ਕੇਵਲ ਸਿੰਘ ਕੇਬੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਕੌੜੀਵਾੜਾ 'ਚ ਵਿਸਾਖੀ ਤੇ ਖ਼ਾਲਸਾ ਸਿਰਜਣਾ ਦਿਵਸ ਮਨਾਇਆ ਅਗਲੀ ਖ਼ਬਰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਬੁਢਲਾਡਾ ਦੀ ਮੀਟਿੰਗ ਹੋਈ
Ad Position 24
No active advertisement