07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਲੇਬਰ ਸੈੱਡ ਬਣਾਉਣ ਤੇ ਘੱਟ ਦਿਹਾੜੀ ਨੂੰ ਲੈ ਕੇ ਉਸਾਰੀ ਮਜ਼ਦੂਰਾਂ ਵਲੋਂ ਰੈਲੀ

Ad Position 21
No active advertisement
ਅਜੀਤ ਡੈਸਕ 12-04-2026

ਬੋਹਾ, 11 ਅਪ੍ਰੈਲ (ਰਮੇਸ਼ ਤਾਂਗੜੀ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਉਸਾਰੀ ਮਿਸਤਰੀ ਤੇ ਮਜ਼ਦੂਰਾਂ ਨੂੰ ਘੱਟ ਦਿਹਾੜੀ ਨੂੰ ਲੈ ਕੇ ਅਨਾਜ ਮੰਡੀ ਬੋਹਾ ਵਿਖੇ ਰੈਲੀ ਕੀਤੀ ਗਈ | ਮੋਰਚਾ ਦੇ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ, ਗੁਰਸੇਵਕ ਸਿੰਘ ਮਾਨਬੀਬੜੀਆਂ, ਏਕਟੂ ਦੇ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਮਜ਼ਦੂਰ ਵਿਰੋਧੀ ਨੀਤੀਆਂ ਲਿਆਉਣ 'ਤੇ ਤੁਲੀ ਹੋਈ ਹੈ | ਸਥਾਨਕ ਗੈਸ ਏਜੰਸੀ ਵਲੋਂ ਆਮ ਤੇ ਗਰੀਬ ਲੋਕ ਨੂੰ ਖੱਜਲ ਖ਼ੁਆਰ ਕਰ ਵੀ ਗੈਸ ਨਹੀਂ ਦਿੱਤੀ ਜਾ ਰਹੀ | ਸਗੋਂ ਲੋਕਾਂ ਦੀਆਂ ਜੇਬਾਂ 'ਤੇ ਡਾਕੇ ਮਾਰੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਇਸ ਸਰਕਾਰ ਵਲੋਂ ਵੀ ਕੰਪਨੀਆਂ ਨੂੰ ਮਜ਼ਦੂਰਾਂ ਦੇ 12 ਘੰਟੇ ਕੰਮ ਕਰਨ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਮਿਸਤਰੀ ਦੀ ਦਿਹਾੜੀ 1500 ਅਤੇ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਪ੍ਰਤੀ ਦਿਨ ਦਿੱਤੀ ਜਾਵੇ | ਮਜ਼ਦੂਰਾਂ ਲਈ ਸੈੱਡ ਸਰਕਾਰ ਵਲੋਂ ਬਣਾਏ ਜਾਣ | ਜੀਤ ਸਿੰਘ ਬੋਹਾ ਨੇ ਮੰਗ ਕੀਤੀ ਕਿ ਬੋਹਾ ਵਿਖੇ ਗੈਸ ਏਜੰਸੀ 'ਚ ਹੋ ਰਹੇ ਘਪਲੇ ਬੰਦ ਕਰਵਾਏ ਜਾਣ ਅਤੇ ਲੋਕਾਂ ਦੀ 2-2 ਸਾਲ ਤੱਕ ਦੀ ਗੈਸ ਦਾ ਹਿਸਾਬ ਦਿੱਤਾ ਜਾਵੇ | ਇਸ ਮੌਕੇ ਹੀਰਾ ਸਿੰਘ ਬੋਹਾ, ਕਰਨੈਲ ਸਿੰਘ ਬੋਹਾ, ਪੱਪੂ ਸਿੰਘ ਸ਼ੇਰਾ, ਕੁਲਵੰਤ ਸਿੰਘ ਬੋਹਾ, ਮਿੱਠੂ ਸਿੰਘ ਸੈਦੇਵਾਲਾ, ਰਾਮ ਸਿੰਘ ਗਾਮੀਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗ੍ਰਾਹਕ ਬਣ ਕੇ ਆਏ ਲੁਟੇਰੇ ਨਕਦੀ ਲੁੱਟ ਕੇ ਫ਼ਰਾਰ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਫੜੀਆਂ
Ad Position 24
No active advertisement