ਭੀਖੀ, 11 ਅਪ੍ਰੈਲ (ਸਹੋਤਾ)- 8ਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਸਥਾਨਕ ਪੀ.ਐਮ. ਸ੍ਰੀ ਜੀ.ਜੀ.ਹਾਸਲ .ਐੱਸ.ਐੱਸ. ਸਕੂਲ ਦੀ ਵਿਦਿਆਰਥਣ ਰਮਨੀਤ ਕੌਰ ਨੇ 587 ਅੰਕ ਹਾਸਲ ਕਰ ਕੇ ਜਿੱਥੇ ਸੂਬੇ ਵਿਚੋਂ 13ਵੀਂ ਪੁਜ਼ੀਸ਼ਨ ਹਾਸਲ ਕੀਤੀ ਹੈ ੳੱੁਥੇ ਮਾਨਸਾ ਜ਼ਿਲੇ੍ਹ 'ਚੋਂ ਤੀਜਾ ਸਥਾਨ ਮੱਲਿਆ ਹੈ | ਉਸ ਦੀ ਇਸ ਪ੍ਰਾਪਤੀ 'ਤੇ ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ ਨੇ ਆਪਣੀ ਟੀਮ ਨਾਲ ਉਸ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਵਿਦਿਆਰਥਣ ਦੀ ਮਾਤਾ ਅਧਿਆਪਕਾ ਰਜਿੰਦਰ ਕੌਰ, ਪਿਤਾ ਕੁਲਦੀਪ ਸਿੰਘ ਤੋਂ ਇਲਾਵਾ ਰਾਜਵਿੰਦਰ ਸਿੰਘ, ਰੇਸ਼ਮ ਸਿੰਘ, ਜਗਸੀਰ ਖਾਂ, ਗੁਰਜੰਟ ਸਿੰਘ, ਕੁਲਦੀਪ ਸਿੰਘ, ਪ੍ਰੇਮ ਜਿੰਦਲ ਆਦਿ ਹਾਜ਼ਰ ਸਨ |