ਮਾਨਸਾ, 15 ਅਪ੍ਰੈਲ (ਰਾਵਿੰਦਰ ਸਿੰਘ ਰਵੀ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਚਲਾਏ ਜਾ ਰਹੇ 'ਸੰਗਠਨ ਸਿਰਜਨ ਅਭਿਆਨ' ਤਹਿਤ ਜ਼ਿਲ੍ਹਾ ਮਾਨਸਾ ਦੀ 51 ਮੈਂਬਰੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਕਮੇਟੀ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਅਗਵਾਈ ਹੇਠ ਬਣਾਈ ਗਈ ਹੈ, ਜਿਸ ਦਾ ਮੁੱਖ ਉਦੇਸ਼ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨਾ ਅਤੇ ਵਰਕਰਾਂ ਨੂੰ ਸਰਗਰਮ ਬਣਾਉਣਾ ਹੈ | ਇਸ ਨਵੀਂ ਘੋਸ਼ਿਤ ਕਮੇਟੀ 'ਚ ਵੱਖ-ਵੱਖ ਅਹੁਦਿਆਂ 'ਤੇ ਤਜਰਬੇਕਾਰ ਅਤੇ ਸਰਗਰਮ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਬੁਲਾਰੇ ਵਜੋਂ ਮਨਦੀਪ ਸਿੰਘ ਗੋਰਾ ਅਤੇ ਬਲਕਰਨ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਮੱਖਣ ਰਾਮ ਨੂੰ ਦਿੱਤੀ ਗਈ ਹੈ | ਖ਼ਜ਼ਾਨਚੀ ਵਜੋਂ ਸੁਰੇਸ਼ ਕੁਮਾਰ ਨੰਦਗੜ੍ਹੀਆ, ਪ੍ਰੈੱਸ ਮੀਡੀਆ ਇੰਚਾਰਜ ਅਨੂ ਸ਼ਰਮਾ ਅਤੇ ਸੋਸ਼ਲ ਮੀਡੀਆ ਇੰਚਾਰਜ ਰਮੇਸ਼ ਕੁਮਾਰ ਜੋਸ਼ੀ ਨੂੰ ਵੀ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਛੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਵਿਸ਼ੇਸ਼ ਨਿਯੋਤਾ ਮੈਂਬਰ (ਸਪੈਸ਼ਲ ਇਨਵਾਈਟੀ) ਸੁਖਵਿੰਦਰ ਕੌਰ, ਸਰਬਜੀਤ ਕੌਰ, ਸੁਖਪ੍ਰੀਤ ਕੌਰ, ਸੁਨੀਤਾ ਰਾਣੀ, ਹਰਪ੍ਰੀਤ ਕੌਰ ਅਤੇ ਇੰਦਰਜੀਤ ਸਿੰਘ ਮਾਨਸ਼ਾਹੀਆ ਨੂੰ ਸ਼ਾਮਿਲ ਕੀਤਾ ਗਿਆ | ਕਮੇਟੀ ਵਿਚ ਰਣਦੀਪ ਸਿੰਘ ਸਿੱਧੂ, ਸੰਦੀਪ ਮਹਿਤਾ, ਧਨਜੀਤ ਸਿੰਘ, ਕੌਂਸਲਰ ਕੁਲਵਿੰਦਰ ਕੌਰ ਮਹਿਤਾ, ਰਮੇਸ਼ ਕੁਮਾਰ, ਲਾਲ ਚੰਦ ਭਾਰਦਵਾਜ, ਰਣਜੀਤ ਸਿੰਘ ਦੋਦੜਾ, ਜਸਵੀਰ ਸਿੰਘ ਸਰਪੰਚ, ਇਕਬਾਲ ਸਿੰਘ, ਕੌਂਸਲਰ ਇੰਦਰਜੀਤ ਸਿੰਘ ਅਤੇ ਰਾਜਕਿਰਨ ਕੌਰ ਨੂੰ ਮੀਤ ਪ੍ਰਧਾਨ ਲਗਾਇਆ ਗਿਆ | ਇਸੇ ਤਰ੍ਹਾਂ ਗੁਰਵਿੰਦਰ ਸਿੰਘ ਰਾਏਪੁਰ, ਮੱਖਣ ਸਿੰਘ ਭੱਠਲ, ਗੁਰਮੀਤ ਸਿੰਘ ਬਾਵਾ, ਵਰਿੰਦਰ ਸਿੰਘ ਧਾਲੀਵਾਲ, ਰਾਜੀਵ ਕੁਮਾਰ, ਮੱਖਣ ਸਿੰਘ ਭੂੰਦੜ, ਸਤਿਗੁਰ ਸਿੰਘ ਸਰਪੰਚ, ਹਰਕੇਸ਼ ਸਿੰਘ ਕੇਸ਼ੀ ਬਾਵਾ, ਰਾਜੀਵ ਕੁਮਾਰ ਭੋਲਾ, ਤਰਨਜੀਤ ਸਿੰਘ ਸੁੱਖਾ, ਦਲਵਿੰਦਰ ਸਿੰਘ ਬਿੰਦੂ, ਜਰਨੈਲ ਸਿੰਘ, ਬਲਵੀਰ ਸਿੰਘ, ਜਗਦੀਪ ਸਿੰਘ ਧਲੇਵਾਂ, ਰਾਮਪਾਲ ਸਿੰਘ ਅਤੇ ਪ੍ਰਵੀਨ ਗੋਇਲ ਬੋਬੀ ਨੂੰ ਜਨਰਲ ਸਕੱਤਰ ਥਾਪਿਆ ਗਿਆ ਹੈ | ਗੁਰਲਾਲ ਸਿੰਘ, ਮੱਖਣ ਸਿੰਘ, ਰਾਕੇਸ਼ ਕੁਮਾਰ ਲਾਡੀ, ਗੁਰਕੇਵਲ ਸਿੰਘ, ਚਰਨਜੀਤ ਸਿੰਘ, ਅਰੁਸ਼ੀ ਸ਼ਰਮਾ, ਬਲਜੀਤ ਸਿੰਘ, ਗੁਰਪ੍ਰਤਾਪ ਸਿੰਘ ਸੁੱਖੀ ਪੰਮਾ, ਮਲਕੀਤ ਸਿੰਘ, ਬਿੱਕਰ ਸਿੰਘ, ਪ੍ਰਭਜੋਤ ਸਿੰਘ ਸਿੱਧੂ, ਡਾ. ਸੁਲਤਾਨ ਸ਼ਾਹ, ਗੁਰਬਾਜ ਸਿੰਘ, ਗੁਰਪ੍ਰੇਮ ਸਿੰਘ, ਇੰਦਰਜੀਤ ਸਿੰਘ, ਅਮਰ ਸਿੰਘ, ਲਛਮਣ ਦਾਸ, ਨਵਜਿੰਦਰ ਸਿੰਘ, ਕੰਵਲਜੀਤ ਚਹਿਲ, ਜਸਵੀਰ ਸਿੰਘ, ਕਸ਼ਮੀਰ ਸਿੰਘ, ਰਾਜੇਸ਼ ਕੁਮਾਰ, ਤਰਸੇਮ ਸਿੰਘ ਅਤੇ ਰਾਜ ਕੁਮਾਰ ਨੂੰ ਸਕੱਤਰ ਲਗਾਇਆ ਗਿਆ ਹੈ |