14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਗੁਰੂ ਗੋਬਿੰਦ ਸਿੰਘ ਸਕੂਲ 'ਚ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਭਗਤਾ ਭਾਈਕਾ, 16 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੀ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਦੇ ਕੇ ਇਲਾਕੇ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚੱਲ ਰਹੀ ਇਸ ਮਾਲਵੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਨੇ ਸੈਸ਼ਨ 2025-26 ਵਧੀਆ ਨਤੀਜੇ ਦੇ ਕੇ ਮਾਣ ਵਧਾਇਆ ਹੈ | ਪਿ੍ੰਸੀਪਲ ਗੁਰਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਜਮਾਤ ਦੇ ਕੁੱਲ 58 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਅਤੇ ਸਭ ਨੇ ਹੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਨਤੀਜੇ ਵਿਚ ਜਸਮੀਤ ਕੌਰ ਨੇ 94.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਨਵੀਰ ਕੌਰ ਨੇ 88.6 ਫੀਸਦੀ ਨਾਲ ਦੂਜਾ ਅਤੇ ਸ਼ਹਿਬਾਜਪ੍ਰੀਤ ਸਿੰਘ ਨੇ 88.4 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਇਆ | ਸਕੂਲ ਦੇ ਪਰਮਜੀਤ ਸਿੰਘ ਨੇ 87.8 ਫੀਸਦੀ, ਜਸ਼ਨਪ੍ਰੀਤ ਕੌਰ ਨੇ 87 ਫੀਸਦੀ, ਸੁਖਮਨੀ ਕੌਰ ਨੇ 85.4 ਫੀਸਦੀ, ਮਹਿਕਪ੍ਰੀਤ ਨੇ 84.6 ਫੀਸਦੀ, ਪਰਦੀਪ ਕੌਰ ਨੇ 82.6 ਫੀਸਦੀ, ਹਰਜਪਨ ਕੌਰ ਨੇ 82.2 ਫੀਸਦੀ, ਹਰਮਨਦੀਪ ਕੌਰ ਨੇ 82 ਫੀਸਦੀ, ਸਤਿਗੁਰ ਸਿੰਘ ਨੇ 81.8 ਫੀਸਦੀ ਅਤੇ ਕਮਲਪ੍ਰੀਤ ਕੌਰ ਨੇ 81.6 ਫ਼ੀਸਦੀ ਅੰਕ ਪ੍ਰਾਪਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ | ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਵੀ ਸ਼ਾਨਦਾਰ ਨਤੀਜੇ ਦਰਜ ਕਰਵਾਏ | ਅੰਗਰੇਜ਼ੀ ਵਿਚ 98 ਅੰਕ, ਪੰਜਾਬੀ ਵਿਚ 99 ਅੰਕ, ਸਾਇੰਸ ਵਿਚ 92 ਅੰਕ ਅਤੇ ਆਈ.ਟੀ. ਵਿਚ 97 ਅੰਕ ਪ੍ਰਾਪਤ ਕਰਕੇ ਉੱਚ ਮਿਆਰ ਸਥਾਪਿਤ ਕੀਤਾ | ਸਕੂਲ ਦੇ 56 ਵਿਚੋਂ 21 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ਵਿਚ ਹੋਰ ਵੀ ਵਾਧਾ ਕੀਤਾ ਅਤੇ ਸੰਸਥਾ ਦੇ ਨਾਂਅ ਨੂੰ ਚਾਰ ਚੰਦ ਲਗਾ ਦਿੱਤੇ | ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲੱਬਧੀ ਮਿਹਨਤ ਅਤੇ ਸੰਕਲਪ ਦਾ ਨਤੀਜਾ ਹੈ | ਸਕੂਲ ਦੀ ਪਿ੍ੰਸੀਪਲ ਗੁਰਿੰਦਰ ਕੌਰ ਨੇ ਵੀ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਹੋਰ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਜਥੇ: ਬਾਬਾ ਟੇਕ ਸਿੰਘ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਹੋਏ ਨਤਮਸਤਕ <br/>
Ad Position 24