ਮਾਨਸਾ, 16 ਅਪ੍ਰੈਲ (ਗੁਰਚੇਤ ਸਿੰਘ ਫੱਤੇਵਾਲੀਆ)- ਮਾਨਸਾ ਪੁਲਿਸ ਨੇ ਅਗਵਾ ਦਾ ਡਰਾਮਾ ਰਚ ਕੇ ਪੈਸੇ ਛੁਪਾਉਣ ਦੀ ਕੋਸ਼ਿਸ਼ ਕਰਨ ਵਾਲੇ 4 ਜਣਿਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਝੂਠੀ ਕਹਾਣੀ ਦਾ ਪਰਦਾਫਾਸ਼ ਕਰ ਦਿੱਤਾ ਹੈ | ਭਾਗੀਰਥ ਸਿੰਘ ਮੀਨਾ ਐਸ. ਐਸ. ਪੀ. ਮਾਨਸਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬੀਤੇ ਕੱਲ੍ਹ ਪੁਲਿਸ ਕੰਟਰੋਲ ਰੂਮ ਮਾਨਸਾ ਰਾਹੀਂ 112 ਨੰਬਰ 'ਤੇ ਰਾਜ ਸਿੰਘ ਵਾਸੀ ਮਲਕਪੁਰ ਖਿਆਲਾ ਵਲੋਂ ਕਾਲ ਕੀਤੀ ਗਈ ਸੀ ਕਿ ਉਸ ਦੇ ਲੜਕੇ ਸੰਦੀਪ ਸਿੰਘ ਨੂੰ ਆਰ.ਟੀ.ਓ. ਦਫ਼ਤਰ ਨੇੜੇ ਟਿੱਬਾ ਖਿਆਲਾ ਰੋਡ ਮਾਨਸਾ ਤੋਂ ਨਾਮਾਲੂਮ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ, ਜਿਸ ਕੋਲੋਂ ਢਾਈ ਲੱਖ ਰੁਪਏ ਅਤੇ ਮੋਟਰਸਾਈਕਲ ਸੀ | ਪੁਲਿਸ ਵਲੋਂ ਤੁਰੰਤ ਮੁਕੱਦਮਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਮਨਮੋਹਨ ਸਿੰਘ ਅÏਲਖ ਐਸ.ਪੀ (ਜਾਂਚ) ਮਾਨਸਾ, ਬੂਟਾ ਸਿੰਘ ਗਿੱਲ ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ ਦੀ ਨਿਗਰਾਨੀ ਹੇਠ ਥਾਣੇਦਾਰ ਭੁਪਿੰਦਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਾਨਸਾ ਅਤੇ ਸਹਾਇਕ ਥਾਣੇਦਾਰ ਮੱਖਣ ਸਿੰਘ ਇੰਚਾਰਜ ਚੌਂਕੀ ਠੂਠਿਆਂਵਾਲੀ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਅਤੇ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ, ਜਿੱਥੇ ਉਨ੍ਹਾਂ ਨੂੰ ਰਾਜ ਸਿੰਘ ਮਿਲਿਆ | ਪੁਲਿਸ ਨੇ ਤਫ਼ਤੀਸ਼ ਦੌਰਾਨ 3 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਰਾਜ ਸਿੰਘ, ਕੇਸਰ ਸਿੰਘ ਉਰਫ਼ ਲਾਲੀ ਪੁੱਤਰ ਸੁਖਵਿੰਦਰ ਸਿੰਘ ਦੋਵੇਂ ਵਾਸੀ ਮਲਕਪੁਰ ਖਿਆਲਾ ਅਤੇ ਸੁਖਚੈਨ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਖਿਆਲਾ ਕਲਾਂ ਵਜੋਂ ਹੋਈ | ਪੁੱਛਗਿੱਛ ਦੌਰਾਨ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨੇ ਕੈਨੇਡਾ ਤੋਂ ਉਸ ਦੇ ਖਾਤੇ 'ਚ 5 ਲੱਖ ਰੁਪਏ ਪਾਏ ਸੀ ਅਤੇ ਮੈਂ ਅਤੇ ਮੇਰੇ ਦੋਸਤ ਕੇਸਰ ਸਿੰਘ ਨੇ ਇਹ ਪੈਸੇ ਬੈਂਕ ਵਿਚੋਂ ਕਢਵਾ ਲਏ ਸੀ | ਕੇਸਰ ਸਿੰਘ ਨੇ ਕਿਹਾ ਕਿ ਮੇਰੇ ਜਾਣਕਾਰ ਬੰਦੇ ਪੈਸੇ ਦੁੱਗਣੇ ਕਰਦੇ ਹਨ, ਜੋ ਬਠਿੰਡੇ ਦੇ ਹਨ, ਜੋ ਅੱਜ ਮੇਰੇ ਘਰ ਆਏ ਹੋਏ ਹਨ | ਇਹ ਸਾਰੇ ਜਣੇ ਕੇਸਰ ਸਿੰਘ ਦੇ ਘਰ ਚਲੇ ਗਏ, ਜਿੱਥੇ ਪੈਸੇ ਦੁੱਗਣੇ ਕਰਨ ਦੇ ਸਬੰਧ 'ਚ ਢਾਈ ਲੱਖ ਰੁਪਏ ਅੱਗ ਨਾਲ ਸੜ ਗਏ ਅਤੇ ਬਠਿੰਡਾ ਵਾਲੇ ਗੋਲਡੀ ਨੇ 10 ਹਜ਼ਾਰ ਰੁਪਏ ਨਕਦ ਲੈ ਲਏ | ਸੰਦੀਪ ਸਿੰਘ ਨੇ ਦੱਸਿਆ ਕਿ ਅਸੀਂ ਤਿੰਨਾਂ ਨੇ ਇਹ ਯੋਜਨਾ ਇਸ ਲਈ ਘੜੀ ਸੀ ਤਾਂ ਕਿ ਘਰ 'ਚ ਪੈਸਿਆਂ ਸਬੰਧੀ ਕੋਈ ਪਤਾ ਨਾ ਲੱਗੇ | ਤਫ਼ਤੀਸ਼ ਦੇ ਚੱਲਦਿਆਂ ਪੁਲਿਸ ਨੇ ਉਨ੍ਹਾਂ ਕੋਲੋਂ ਬਾਕੀ ਰਹਿੰਦੇ 2 ਲੱਖ 30 ਹਜਾਰ ਰੁਪਏ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਅਤੇ ਉਨ੍ਹਾਂ ਨੇ ਬਾਕੀ ਰਕਮ ਖ਼ਰਚ ਕਰਨੀ ਮੰਨੀ | ਐਸ. ਐਸ. ਪੀ. ਨੇ ਦੱਸਿਆ ਕਿ ਦੋਸ਼ੀਆਂ ਤੋਂ ਡੂੰਘਾਈ ਨਾਲ