ਮਾਨਸਾ, 17 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਵਿਖੇ 2 ਰੋਜਾ ਸੁਰੱਖਿਆ ਸਿਖਲਾਈ ਵਰਕਸ਼ਾਪ ਲਗਾਈ ਗਈ | ਅਲਟਰਾ ਟੈੱਕ ਸੁਰੱਖਿਆ ਬਠਿੰਡਾ ਦੇ ਮੁਖੀ ਦੇਵੇਂਦਰ ਸਿੰਘ ਨੇ ਉਦਯੋਗਾਂ 'ਚ ਬਚਾਅ ਅਤੇ ਮਿਆਰੀ ਸੁਰੱਖਿਆ ਅਭਿਆਸਾਂ ਬਾਰੇ ਵਿਸਥਾਰਪੂਰਵਕ ਦੱਸਿਆ | ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾ ਮੰਡੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਵੀਨ ਮੋਦਗਿੱਲ ਨੇ ਸਿਹਤ ਤੇ ਐਮਰਜੈਂਸੀ ਮੈਡੀਕਲ ਦੇ ਮਹੱਤਵ ਸਬੰਧੀ ਦੱਸਿਆ | ਸਿਵਲ ਡਿਫੈਂਸ ਬਠਿੰਡਾ ਦੇ ਡਿਪਟੀ ਚੀਫ਼ ਵਾਰਡਨ ਡਾ. ਨਰਿੰਦਰ ਕੁਮਾਰ ਬੱਸੀ ਨੇ ਆਫ਼ਤਾਂ ਲਈ ਤਿਆਰੀ ਸਬੰਧੀ ਜਾਗਰੂਕ ਕੀਤਾ | ਰੈੱਡ ਕਰਾਸ ਦੇ ਅਧਿਕਾਰੀ ਨਰੇਸ਼ ਪਠਾਨੀਆ ਨੇ ਆਗਾਮੀ ਹਾਲਾਤਾਂ 'ਚ ਮੁੱਢਲੀ ਸਹਾਇਤਾ ਅਤੇ ਮਨੁੱਖਤਾ ਦੀ ਸੇਵਾ ਬਾਰੇ ਚਰਚਾ ਕੀਤੀ | ਟੀ. ਐਸ. ਪੀ. ਸੀ. ਐਲ. ਦੇ ਕਾਰਜ ਸਾਧਕ ਅਫ਼ਸਰ ਪੰਕਜ ਸ਼ਰਮਾ ਨੇ ਕਿਹਾ ਕਿ ਪਲਾਂਟ 'ਚ ਸੁਰੱਖਿਆ ਬਾਰੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਸਮੇਂ-ਸਮੇਂ 'ਤੇ ਲਗਾ ਕੇ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਬਠਿੰਡਾ ਵਿਸ਼ਾਲ ਸਿੰਗਲਾ ਨੇ ਖ਼ਤਰਿਆਂ ਨੂੰ ਘਟਾਉਣ ਅਤੇ ਉਦਯੋਗਾਂ 'ਚ ਕਰਮਚਾਰੀਆਂ ਦੀ ਭਲਾਈ ਲਈ ਪਾਵਰ ਪਲਾਂਟ ਦੇ ਅਧਿਕਾਰੀਆਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ |