16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਗਰ ਕੌਂਸਲ ਮਾਨਸਾ ਦੇ 27 ਅਤੇ ਨਗਰ ਪੰਚਾਇਤ ਬੋਹਾ ਦੇ 13 ਵਾਰਡਾਂ ਦਾ ਰਾਖਵਾਂਕਰਨ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮਾਨਸਾ, 17 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਮਿਉਂਸੀਪਲ ਕਾਰਪੋਰੇਸ਼ਨ, ਮਿਉਂਸੀਪਲ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ | ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ ਦਾ ਰਾਖਵਾਂਕਰਨ ਕਰ ਦਿੱਤਾ ਗਿਆ ਹੈ | ਨੋਟੀਫ਼ਿਕੇਸ਼ਨ ਮੁਤਾਬਿਕ ਵਾਰਡ ਨੰ. 3, 5, 9, 13, 15, 19, 21, 23, 25 ਤੇ 27 ਨੂੰ ਜਨਰਲ ਬਣਾਇਆ ਗਿਆ ਹੈ ਜਦਕਿ 2, 8, 10, 12, 14, 16, 18, 20, 22 ਤੇ 26 ਵਾਰਡ ਨੂੰ ਅÏਰਤਾਂ ਲਈ ਰਾਖਵਾਂ ਰੱਖਿਆ ਗਿਆ ਹੈ | ਵਾਰਡ ਨੰ. 1, 7 ਤੇ 11 ਅਨੁਸੂਚਿਤ ਜਾਤੀ ਅਤੇ 4, 6 ਤੇ 17 ਨੂੰ ਅਨੁਸੂਚਿਤ ਜਾਤੀ ਅÏਰਤ ਲਈ ਰਾਖਵੇ ਕੀਤੇ ਗਏ ਹਨ | ਇਸ ਤਰ੍ਹਾਂ ਵਾਰਡ ਨੰ. 24 ਨੂੰ ਪਛੜੀਆਂ ਸ਼ੇ੍ਰਣੀਆਂ ਲਈ ਰਾਖਵਾਂ ਬਣਾਇਆ ਗਿਆ ਹੈ | ਇਸੇ ਪ੍ਰਕਿਰਿਆ ਤਹਿਤ ਵੋਟਰ ਸੂਚੀਆਂ ਦੀ ਸੋਧ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ | ਵੋਟਰ ਸੂਚੀਆਂ ਦਾ ਖਰੜਾ 15 ਅਪ੍ਰੈਲ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ | 17 ਤੋਂ 23 ਅਪ੍ਰੈਲ ਤੱਕ ਦਾਅਵੇ ਤੇ ਇਤਰਾਜ਼ ਪੇਸ਼ ਕੀਤੇ ਜਾ ਸਕਦੇ ਹਨ | 20 ਅਤੇ 21 ਅਪ੍ਰੈਲ ਨੂੰ ਵੋਟਰ ਨਾਮਾਂਕਣ ਸਬੰਧੀ ਵਿਸ਼ੇਸ਼ ਮੁਹਿੰਮ ਚੱਲੇਗੀ ਅਤੇ 30 ਅਪ੍ਰੈਲ ਤੱਕ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਉਪਰੰਤ ਅੰਤਿਮ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 5 ਮਈ ਨੂੰ ਹੋਵੇਗੀ |
ਨਗਰ ਪੰਚਾਇਤ ਬੋਹਾ ਦੇ ਵਾਰਡਾਂ ਰਾਖਵਾਂਕਰਨ ਵੀ ਕੀਤਾ
ਇਸੇ ਤਰ੍ਹਾਂ 13 ਵਾਰਡਾਂ ਵਾਲੇ ਨਗਰ ਬੋਹਾ ਦਾ ਰਾਖਵਾਂਕਰਨ ਵੀ ਕੀਤਾ ਗਿਆ ਹੈ | ਵਾਰਡ ਨੰ. 7, 9 ਤੇ 11 ਅਨੁਸੂਚਿਤ ਜਾਤੀ ਲਈ ਅਤੇ 10, 12 ਤੇ 13 ਅਨੁਸੂਚਿਤ ਜਾਤੀ ਅÏਰਤਾਂ ਲਈ ਰਾਖਵੇਂ ਕੀਤੇ ਗਏ ਹਨ | 1, 3 ਤੇ 5 ਜਨਰਲ ਅਤੇ 2, 4 ਤੇ 8 ਅÏਰਤਾਂ ਲਈ ਰਾਖਵੇ ਰੱਖੇ ਗਏ ਹਨ | ਵਾਰਡ ਨੰ. 6 ਪਛੜੀਆਂ ਸ਼ੇ੍ਰਣੀਆਂ ਲਈ ਰਾਖਵਾਂ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਕਰਮਚਾਰੀਆਂ ਨੇ ਬਿਜਲੀ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ <br/> ਅਗਲੀ ਖ਼ਬਰ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਵਿਖੇ 2 ਰੋਜ਼ਾ ਸੁਰੱਖਿਆ ਸਿਖਲਾਈ ਵਰਕਸ਼ਾਪ ਲਗਾਈ <br/>
Ad Position 24