26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਹਾਤਮਾ ਹੰਸਰਾਜ ਸਮਰਪਣ ਦਿਵਸ ਮੌਕੇ ਹਵਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 19-04-2026
ਮਾਨਸਾ, 18 ਅਪ੍ਰੈਲ (ਸ.ਰਿ.)- ਸਥਾਨਕ ਡੀ. ਏ. ਵੀ. ਪਬਲਿਕ ਸਕੂਲ ਵਿਖੇ ਮਹਾਤਮਾ ਹੰਸਰਾਜ ਸਮਰਪਣ ਦਿਵਸ ਮਨਾਉਣ ਮੌਕੇ ਹਵਨ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਵੇਦਿਕ ਮੰਤ੍ਰਾਂ ਨਾਲ ਹੋਈ | ਸਭ ਨੇ ਹਵਨ 'ਚ ਆਹੁਤੀਆਂ ਪਾ ਕੇ ਵਾਤਾਵਰਨ ਨੂੰ ਪਵਿੱਤਰ ਬਣਾਇਆ | ਪਿ੍ੰਸੀਪਲ ਵਿਨੋਦ ਰਾਣਾ ਨੇ ਮਹਾਤਮਾ ਹੰਸਰਾਜ ਦੀ ਜੀਵਨੀ ਅਤੇ ਉਨ੍ਹਾਂ ਦੇ ਆਦਰਸ਼ਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਹਾਨ ਸਿੱਖਿਆਵਿਦ ਅਤੇ ਸਮਾਜ ਸੁਧਾਰਕ ਵਜੋਂ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸਿੱਖਿਆ ਖੇਤਰ 'ਚ ਵੱਡਾ ਯੋਗਦਾਨ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਣ ਅਤੇ ਜੀਵਨ 'ਚ ਅਨੁਸ਼ਾਸਨ, ਸੇਵਾ ਅਤੇ ਸਮਰਪਣ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਰਪੰਚ ਰਾਜਾ ਬਰਾੜ ਦੀ ਅਗਵਾਈ ਪਿੰਡ ਆਂਡਲੂ ਵਿਖੇ ਦੀ ਪੰਚਾਇਤ ਵਲੋਂ ਮੋਰਚਰੀ ਫਰੀਜ਼ਰ ਦੀ ਸਹੂਲਤ ਸ਼ੁਰੂ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਭਲਾਈ ਲਈ ਵਚਨਬੱਧ-ਦਿਆਲ ਦਾਸ ਸੋਢੀ
Ad Position 24