ਰਾਏਕੋਟ, 18 ਅਪ੍ਰੈਲ (ਸੁਸ਼ੀਲ)-ਕਰੀਬੀ ਪਿੰਡ ਆਂਡਲੂ ਵਿਖੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਦੀ ਯੋਗ ਅਗਵਾਈ ਹੇਠ ਪਿੰਡ ਦੇ ਸਰਵਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਇਸ ਤਹਿਤ ਗ੍ਰਾਮ ਪੰਚਾਇਤ ਨੇ ਮਨੁੱਖਤਾ ਦੀ ਸੇਵਾ ਹਿੱਤ ਫ਼ੈਸਲਾ ਲੈਂਦੇ ਹੋਏ ਪਿੰਡ ਦੀ ਸਹੂਲਤ ਲਈ ਇਕ ਮੋਰਚਰੀ ਫਰਿੱਜ਼ (ਮਿ੍ਤਕ ਦੇਹ ਰੱਖਣ ਵਾਲਾ ਫਰੀਜ਼ਰ) ਤਿਆਰ ਕਰਵਾ ਕੇ ਲੋਕ ਅਰਪਣ ਕੀਤਾ ਹੈ | ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਦੱਸਿਆ ਕਿ ਪਿੰਡ ਵਿਚ ਇਹ ਸਹੂਲਤ ਉਪਲੱਬਧ ਹੋਣ ਨਾਲ ਹੁਣ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਦੂਰ-ਦੁਰਾਡੇ ਰਹਿੰਦੇ ਰਿਸ਼ਤੇਦਾਰਾਂ ਦੇ ਆਉਣ ਤੱਕ ਮਿ੍ਤਕ ਦੇਹ ਨੂੰ ਸੰਭਾਲ ਕੇ ਰੱਖਣ ਲਈ ਹੁਣ ਪਿੰਡ ਵਾਸੀਆਂ ਨੂੰ ਸ਼ਹਿਰਾਂ ਜਾਂ ਦੂਰ ਦੇ ਹਸਪਤਾਲਾਂ ਵੱਲ ਨਹੀਂ ਭੱਜਣਾ ਪਵੇਗਾ | ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਕਿਹਾ ਕਿ ਸਾਡਾ ਮਕਸਦ ਪਿੰਡ ਨੂੰ ਹਰ ਪੱਖੋਂ ਆਤਮ-ਨਿਰਭਰ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਇਹ ਫ਼ੈਸਲਾ ਲਿਆ ਹੈ ਕਿ ਇਹ ਸਹੂਲਤ ਪਿੰਡ ਵਾਸੀਆਂ ਲਈ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਪੰਚ ਲਛਮਣ ਸਿੰਘ, ਪੰਚ ਜਸਵੰਤ ਸਿੰਘ, ਪੰਚ ਹਰਵੀਰ ਸਿੰਘ, ਪੰਚ ਕਮਲਜੀਤ ਕੌਰ, ਪੰਚ ਕਸ਼ਮੀਰੀ ਲਾਲ, ਪੰਚ ਕਿਰਨਦੀਪ ਕੌਰ, ਪੰਚ ਰਜੀਨਾ, ਪੰਚ ਕੁਲਦੀਪ ਕੌਰ, ਚੇਅਰਮੈਨ ਜਗਦੇਵ ਸਿੰਘ, ਗੁਰਦੀਪ ਸਿੰਘ ਗਰੇਵਾਲ, ਪ੍ਰਧਾਨ ਜੁਗਰਾਜ ਸਿੰਘ ਤੂਰ, ਦਰਸ਼ਨ ਸਿੰਘ ਤੂਰ, ਕੁਲਜਿੰਦਰ ਸਿੰਘ ਕੈਨੇਡਾ, ਸੁਖਵਿੰਦਰ ਸਿੰਘ, ਬਲਰਾਜ ਸਿੰਘ, ਅਵਤਾਰ ਸਿੰਘ ਗਰੇਵਾਲ, ਦਲੀਪ ਸਿੰਘ, ਮਹਿੰਦਰ ਸਿੰਘ ਫੌਜੀ, ਮਲਕੀਤ ਸਿੰਘ, ਇੰਦਰਜੀਤ ਸਿੰਘ, ਬੇਅੰਤ ਸਿੰਘ, ਪਰਮਿੰਦਰ ਸਿੰਘ ਪਿੰਦੀ, ਰਣਜੀਤ ਸਿੰਘ, ਪੱਪਾ ਤਰਸੇਮ ਸਿੰਘ, ਰਵਦੀਪ ਸਿੰਘ, ਕਰਨ ਗਰੇਵਾਲ, ਭੁਪਿੰਦਰ ਸਿੰਘ ਡੇਅਰੀ ਵਾਲਾ, ਸ਼ਾਦੀ ਖਾਂ, ਪ੍ਰਭਜੋਤ ਸਿੰਘ ਤੂਰ, ਮਿੰਟੂ ਨੰਬਰਦਾਰ, ਮੰਗਤ ਰਾਮ, ਕਾਲਾ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |