26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲੁਟੇਰਾ ਗਰੋਹ ਨੇ 2 ਪ੍ਰਵਾਸੀ ਮਜ਼ਦੂਰਾਂ ਨੂੰ ਬਣਾਇਆ ਨਿਸ਼ਾਨਾ, 2 ਮੋਟਰਸਾਈਕਲ ਖੋਹੇ

Ad Position 21
No active advertisement
ਅਜੀਤ ਡੈਸਕ 19-04-2026
ਰਾਏਕੋਟ, 18 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਤੋਂ ਜਲਾਲਦੀਵਾਲ ਨੂੰ ਜਾਂਦੀ ਲਿੰਕ ਸੜਕ 'ਤੇ ਸੂਏ ਦੇ ਪੁੱਲ ਨਜ਼ਦੀਕ ਇਕ ਲੁਟੇਰੇ ਵਲੋਂ ਰਾਹਗੀਰ ਦੇ ਰੂਪ ਵਿਚ ਲਿਫ਼ਟ ਮੰਗਣ ਸਮੇਂ ਪ੍ਰਵਾਸੀ ਮਜ਼ਦੂਰ ਤੋਂ ਮੋਟਰਸਾਈਕਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮੌਕੇ ਪੀੜਤ ਪ੍ਰਵਾਸੀ ਮਜ਼ਦੂਰ ਪਰਮੇਸ਼ਰ ਕੁਮਾਰ ਮੰਡਲ ਪੁੱਤਰ ਗੁਣੀ ਲਾਲ ਮੰਡਲ ਨੇ ਦੱਸਿਆ ਕਿ ਉਹ ਅਨਾਜ਼ ਮੰਡੀ ਬੱਸੀਆਂ ਵਿਖੇ ਸਥਿਤ ਇਕ ਆੜ੍ਹਤ ਦੀ ਦੁਕਾਨ ਉੱਪਰ ਠੇਕੇਦਾਰ ਵਜੋਂ ਕੰਮ ਕਰਦਾ ਹੈ | ਉਹ ਅੱਜ ਸਵੇਰੇ 8 ਵਜੇ ਦੇ ਕਰੀਬ ਅਨਾਜ਼ ਮੰਡੀ ਬੱਸੀਆਂ ਵਿਖੇ ਮੌਜੂਦ ਸੀ, ਜਿਸ ਦੌਰਾਨ ਇਕ ਮੋਨਾ ਵਿਅਕਤੀ ਉਸ ਪਾਸ ਆਇਆ ਅਤੇ ਉਕਤ ਵਿਅਕਤੀ ਨੇ ਆਖਿਆ ਕਿ ਉਸਦੀ ਭੂਆ ਰਾਏਕੋਟ ਦੇ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹੈ ਅਤੇ ਮੈਂ ਉਸ ਦਾ ਹਾਲ-ਚਾਲ ਪੁੱਛਣ ਲਈ ਰਾਏਕੋਟ ਨੂੰ ਜਾਣਾ ਹੈ | ਇਹ ਗੱਲ ਸੁਣ ਕੇ ਪੀੜਤ ਨੇ ਉਕਤ ਵਿਅਕਤੀ ਨੂੰ ਆਪਣੇ ਨਾਲ ਮੋਟਰਸਾਈਕਲ ਉੱਪਰ ਬਿਠਾ ਲਿਆ ਹੈ ਅਤੇ ਰਾਏਕੋਟ ਵੱਲ ਤੁਰ ਪਏ | ਜਦੋਂ ਉਹ ਜਲਾਲਦੀਵਾਲ-ਬੱਸੀਆਂ ਲਿੰਕ ਰੋਡ ਉੱਪਰ ਸੂਏ ਦੇ ਪੁੱਲ ਨਜ਼ਦੀਕ ਪੁੱਜੇ ਤਾਂ ਮੋਟਰਸਾਈਕਲ ਪਿੱਛੇ ਬੈਠੇ ਉਕਤ ਵਿਅਕਤੀ ਨੇ ਕਿਹਾ ਕਿ ਮੇਰੀਆਂ ਅੱਖਾਂ ਵਿਚ ਕੁਝ ਪੈ ਗਿਆ ਹੈ, ਇਸ ਲਈ ਮੋਟਰਸਾਈਕਲ ਰੋਕ ਲੈ, ਜਦੋਂ ਮੋਟਰਸਾਈਕਲ ਰੋਕਿਆ ਤਾਂ ਉਸ ਨੇ ਇਕਦਮ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਸੜਕ 'ਤੇ ਸੁੱਟ ਕੇ ਉਕਤ ਵਿਅਕਤੀ ਉਸ ਦਾ ਮੋਟਰਸਾਈਕਲ ਪੀ.ਬੀ. 56 ਏ 6197 ਨੂੰ ਖੋਹ ਕਰਕੇ ਫ਼ਰਾਰ ਹੋ ਗਿਆ | ਇਸ ਤੋਂ ਇਲਾਵਾ ਰਛਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਜਲਾਲਦੀਵਾਲ ਦੇ ਸ਼ੀਰੀ ਸੌਰਵ ਕੁਮਾਰ ਤੋਂ ਬੀਤੀ ਰਾਤ 9:30 ਵਜੇ ਦੇ ਕਰੀਬ 4 ਅਣ-ਪਛਾਤੇ ਵਿਅਕਤੀਆਂ ਵਲੋਂ ਜਲਾਲਦੀਵਾਲ ਦੇ ਲਿੰਕ ਰੋਡ 'ਤੇ ਸਥਿਤ ਸੂਏ ਦੇ ਪੁੱਲ ਨਜ਼ਦੀਕ ਉਕਤ ਸ਼ੀਰੀ ਤੋਂ ਮੋਟਰਸਾਈਕਲ ਪੀ.ਬੀ. 19 ਸੀ 6089 ਅਤੇ ਮੋਬਾਈਲ ਫੋਨ ਖੋਹਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ | ਦੱਸਣਯੋਗ ਹੈ ਕਿ ਰਾਏਕੋਟ ਇਲਾਕੇ ਵਿਚ ਅਪਰਾਧਿਕ ਵਿਰਤੀ ਦੇ ਲੋਕਾਂ ਦੀ ਵੱਡੀ ਭਰਮਾਰ ਹੈ, ਜੋ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ | ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਕਤ ਗਰੋਹਾਂ ਵੱਲੋਂ ਪਹਿਲਾਂ ਵੀ ਦਰਜ਼ਨਾਂ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾ ਕੇ ਟਰਾਂਸਫਾਰਮਰ ਚੋਰੀ ਕੀਤੇ ਜਾ ਚੁੱਕੇ ਹਨ, ਪ੍ਰੰਤੂ ਇਹ ਗਰੋਹ ਪੁਲਿਸ ਦੀ ਪਕੜ ਤੋਂ ਸੌ ਕੋਹ ਦੂਰ ਹੈ, ਜਿਸ ਕਰਕੇ ਕਿਸਾਨਾਂ ਵਿਚ ਇਸ ਗਿਰੋਹ ਪ੍ਰਤੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜਦੋਂ ਇਸ ਮਾਮਲੇ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਹੀਰਾ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਕ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜੋ ਬੀਤੀ ਰਾਤ ਮੋਟਰਸਾਈਕਲ ਖੋਹਿਆ ਹੈ | ਇਹ ਮਾਮਲਾ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਖੇਤਰ ਵਿਚ ਪੈਂਦਾ ਹੈ, ਜਦਕਿ ਪਿੰਡ ਬੱਸੀਆਂ ਦੇ ਮੰਡੀ ਠੇਕੇਦਾਰ ਤੋਂ ਖੋਹੇ ਮੋਟਰਸਾਈਕਲ ਬਾਰੇ ਉਨ੍ਹਾਂ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ, ਪ੍ਰੰਤੂ ਫਿਰ ਵੀ ਪੀੜਤ ਨਾਲ ਸੰਪਰਕ ਕਰਕੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾਵੇਗਾ | ਉਧਰ ਜਦ ਟਰਾਂਸਫਾਰਮਰ ਚੋਰ ਗਰੋਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਗਿਰੋਹ ਨੂੰ ਟਰੇਸ ਕਰਨ ਲਈ ਉਨ੍ਹਾਂ ਵੱਲੋਂ ਹਰ ਹੀਲਾ-ਵਸੀਲਾ ਵਰਤਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਗਰੋਹ ਨੂੰ ਵੀ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਸਰਕਾਰੀ ਹਾਈ ਸਕੂਲ ਬੋਪਾਰਾਏ ਖੁਰਦ ਵਿਖੇ ਕੰਪਿਊਟਰ ਲੈਬ ਦਾ ਉਦਘਾਟਨ ਅਗਲੀ ਖ਼ਬਰ ਸਰਪੰਚ ਰਾਜਾ ਬਰਾੜ ਦੀ ਅਗਵਾਈ ਪਿੰਡ ਆਂਡਲੂ ਵਿਖੇ ਦੀ ਪੰਚਾਇਤ ਵਲੋਂ ਮੋਰਚਰੀ ਫਰੀਜ਼ਰ ਦੀ ਸਹੂਲਤ ਸ਼ੁਰੂ
Ad Position 24