ਮਾਨਸਾ, 22 ਅਪ੍ਰੈਲ (ਰਵੀ)- ਧਰਤੀ ਦਿਵਸ ਮੌਕੇ ਸਥਾਨਕ ਡੀ.ਏ.ਵੀ. ਸਕੂਲ ਵਿਖੇ ਈਕੋ ਕਲੱਬ ਵਲੋਂ ਤੀਜੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ 'ਆਰ ਪਾਵਰ ਆਰ ਪਲੈਨਟ' ਥੀਮ 'ਤੇ ਈਕੋ ਫ਼ੈਸ਼ਨ ਸ਼ੋਅ ਕਰਵਾਇਆ ਗਿਆ | ਪਿ੍ੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਬੱਚਿਆਂ ਨੇ ਧਰਤੀ, ਰੁੱਖ, ਸੂਰਜ, ਫੁੱਲ, ਸੱਪ, ਮੋਰ, ਪਾਣੀ ਅਤੇ ਦਰਿਆ ਦੇ ਰੂਪ ਧਾਰ ਕੇ ਸੁੰਦਰ ਪੇਸ਼ਕਾਰੀਆਂ ਕੀਤੀਆਂ | ਮੁਕਾਬਲਿਆਂ 'ਚ ਤੀਜੀ ਜਮਾਤ ਦੇ ਸਮਦੀਪ ਸਿੰਘ, ਸਾਇਰਾ ਅਰੋੜਾ ਤੇ ਦਿਲਜੋਤ ਅਤੇ ਚੌਥੀ ਜਮਾਤ 'ਚੋਂ ਹੂਮੀਸ਼ਾ, ਇਸ਼ਿਕਾ ਅਤੇ ਇਕਨੂਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੇ | ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਮੰਚ ਸੰਚਾਲਨ ਅਧਿਆਪਕਾ ਮੋਨਿਕਾ ਮਿੱਤਲ ਵਲੋਂ ਕੀਤਾ |