ਮਾਨਸਾ, 22 ਅਪ੍ਰੈਲ (ਰਾਵਿੰਦਰ ਸਿੰਘ ਰਵੀ)- ਸਿਹਤ ਵਿਭਾਗ ਵਲੋਂ ਮਮਤਾ ਦਿਵਸ ਮੌਕੇ ਸਥਾਨਕ ਆਮ ਆਦਮੀ ਕਲੀਨਿਕ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਗਰਭਵਤੀ ਅÏਰਤਾਂ ਅਤੇ ਬੱਚਿਆਂ ਦਾ ਮੁਫ਼ਤ ਟੀਕਾਕਰਨ ਕੀਤਾ ਗਿਆ | ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਜੇਕਰ ਗਰਭਵਤੀ ਅÏਰਤ ਸਮੇਂ ਸਿਰ ਆਪਣੀ ਜਾਂਚ ਨਹੀਂ ਕਰਵਾਉਂਦੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ ਅਤੇ ਕਈ ਵਾਰ ਗਰਭਵਤੀ ਅÏਰਤ ਦੀ ਜਾਨ ਵੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਹੋਣ 'ਤੇ ਨਜ਼ਦੀਕੀ ਸਿਹਤ ਸੰਸਥਾ 'ਚ ਆਪਣਾ ਇਲਾਜ ਕਰਵਾਉਣ ਦੇ ਨਾਲ ਹੀ ਸਬ-ਸੈਂਟਰ ਦੀ ਏ.ਐਨ.ਐਮ. ਤੋਂ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਸ਼ਡਿਊਲ ਅਨੁਸਾਰ ਨਵ-ਜੰਮੇ ਬੱਚਿਆਂ ਦਾ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਦੋਵੇਂ ਆਮ ਆਦਮੀ ਕਲੀਨਿਕਾਂ, ਦੋਵੇਂ ਅਰਬਨ ਪੀ.ਐਚ.ਸੀ. ਸੈਂਟਰਾਂ ਅਤੇ ਜੱਚਾ ਬੱਚਾ ਹਸਪਤਾਲ ਵਿਖੇ ਮੁਫ਼ਤ ਟੀਕਾਕਰਨ ਦੇ ਨਾਲ ਹੀ 107 ਕਿਸਮ ਦੀਆਂ ਦਵਾਈਆਂ ਅਤੇ 47 ਕਿਸਮ ਦੇ ਲੈਬ ਟੈਸਟ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ | ਇਸ ਮੌਕੇ ਡਾ. ਮਯੰਕਜੋਤ ਸਿੰਘ ਡੀ.ਐਮ.ਸੀ., ਡਾ. ਧੀਰਜ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਸੂਨੇਤ ਬਾਲਾ ਆਦਿ ਹਾਜ਼ਰ ਸਨ |