03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਿਹਤ ਵਿਭਾਗ ਨੇ ਕੋਲਡ ਡਰਿੰਕ ਅਤੇ ਨਕਲੀ ਪਦਾਰਥਾਂ ਦੇ ਨਮੂਨੇ ਭਰੇ <br/>

Ad Position 21
No active advertisement
ਅਜੀਤ ਡੈਸਕ 23-04-2026
ਬੁਢਲਾਡਾ, 22 ਅਪ੍ਰੈਲ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ 'ਚ ਰੇਲਵੇ ਪੁਲ ਦੇ ਥੱਲੇ ਕਰਿਆਨਾ ਦੀ ਦੁਕਾਨ 'ਚ ਸਿਹਤ ਵਿਭਾਗ ਵਲੋਂ ਕੋਲਡ ਡਰਿੰਕ ਦੇ ਨਮੂਨੇ ਭਰੇ ਗਏ | ਟੀਮ ਇੰਚਾਰਜ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਮਿਲਾਵਟ ਖੋਰਾਂ ਅਤੇ ਨਕਲੀ ਪਦਾਰਥ ਬਣਾਉਣ ਵਾਲੇ ਵਿਅਕਤੀਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ਵਿਚ ਨਕਲੀ ਅਤੇ ਮਿਲਾਵਟ ਖੋਰੀ ਕਰਨ ਵਾਲੇ ਵਿਅਕਤੀਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ 'ਤੇ ਕਾਰਵਾਈ ਕਰਦਿਆਂ ਵਿਭਾਗ ਦੀ ਟੀਮ ਵਲੋਂ ਵੱਖ-ਵੱਖ ਦੁਕਾਨਾਂ 'ਚ ਵੇਚ ਰਹੇ ਕੋਲਡ ਡਰਿੰਕ ਤੇ ਹੋਰਨਾਂ ਪਦਾਰਥਾਂ ਦੇ ਨਮੂਨੇ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹੇ 'ਚ 15 ਤੋਂ ਵੱਧ ਸੈਂਪਲ ਟੀਮਾਂ ਵਲੋਂ ਭਰੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਸਰਕਾਰੀ ਲੈਬਾਰਟਰੀ 'ਚ ਜਾਂਚ ਲਈ ਭੇਜਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਮਤਾ ਦਿਵਸ ਮੌਕੇ ਗਰਭਵਤੀ ਅÏਰਤਾਂ ਤੇ ਬੱਚਿਆਂ ਦਾ ਮੁਫ਼ਤ ਟੀਕਾਕਰਨ ਕੀਤਾ <br/> ਅਗਲੀ ਖ਼ਬਰ ਗਿਣਮਿਥ ਕੇ ਹੋਈ ਲੜਾਈ 'ਚ 2 ਮੁੰਡਿਆਂ ਦੀ ਮੌਤ, 5 ਜ਼ਖ਼ਮੀ
Ad Position 24