ਮਾਨਸਾ, 27 ਅਪ੍ਰੈਲ (ਸੱਭਿ.ਪ੍ਰਤੀ)-ਗਊ ਮਾਤਾ ਨੂੰ ਰਾਸ਼ਟਰ ਮਾਤਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਸਮਾਗਮ ਕੀਤਾ ਗਿਆ | ਪੰਜਾਬ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਭਾਰਦਵਾਜ ਅਤੇ ਬਾਬਾ ਨਾਨਕ ਗਊਸ਼ਾਲਾ ਦੇ ਪ੍ਰਧਾਨ ਪਿ੍ਤਪਾਲ ਮੌਂਟੀ ਨੇ ਦੱਸਿਆ ਕਿ ਗਊ ਮਾਤਾ ਨੂੰ ਰਾਸ਼ਟਰ ਮਾਤਾ ਐਲਾਨਣ ਨੂੰ ਲੈ ਕੇ ਰਾਜ ਦੀ ਯਾਤਰਾ 'ਤੇ ਨਿਕਲੇ ਪਰਮ ਗਊ ਭਗਤ ਵਿਜੇ ਸੁਭਾਸ਼ ਗੋਪਾਲ ਪਾਸਤਾ ਵਿ੍ੰਦਾਵਨ ਧਾਮ ਵਾਲੇ ਸਥਾਨਕ ਪਰਸ਼ੂਰਾਮ ਮੰਦਰ ਵਿਖੇ ਪਹੁੰਚੇ | ਉਨ੍ਹਾਂ ਗਊ ਮਾਤਾ ਦੇ ਅਣਗਿਣਤ ਗੁਣਾਂ ਦਾ ਵਿਸਥਾਰਪੂਰਵਕ ਵਰਣਨ ਕੀਤਾ | ਉਨ੍ਹਾਂ ਦੱਸਿਆ ਕਿ ਗਊ ਮਾਤਾ ਨੂੰ ਰਾਸ਼ਟਰ ਮਾਤਾ ਐਲਾਨ ਕਰਨ ਲਈ ਸਮੁੱਚੇ ਰਾਜ ਦੇ ਐੱਸ.ਡੀ.ਐਮਜ਼. ਨੂੰ ਮੈਮੋਰੈਂਡਮ ਵੀ ਦਿੱਤੇ ਗਏ ਹਨ |