12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਉਮੀਦਵਾਰਾਂ ਦੀ ਭਾਲ ਜਾਰੀ

Ad Position 21
No active advertisement
ਅਜੀਤ ਡੈਸਕ 28-04-2026
ਬੁਢਲਾਡਾ, 27 ਅਪ੍ਰੈਲ (ਸੁਨੀਲ ਮਨਚੰਦਾ)-ਸਥਾਨਕ ਸ਼ਹਿਰ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਜਿੱਥੇ ਕਮਰਕੱਸੇ ਕਸ ਲਏ ਗਏ ਹਨ ਉੱਥੇ ਸ਼ਹਿਰ ਦੇ 19 ਵਾਰਡਾਂ ਲਈ ਜੰਗੀ ਪੱਧਰ 'ਤੇ ਸੰਭਾਵੀ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਲੰਘੀ 22 ਅਪ੍ਰੈਲ ਨੂੰ ਸਥਾਨਕ ਨਗਰ ਕੌਂਸਲ ਬੋਰਡ ਦਾ ਕਾਰਜਕਾਲ ਪੂਰਾ ਹੋ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਸਾਰੇ ਵਾਰਡਾਂ ਦੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ | ਕਾਂਗਰਸ ਵਲੋਂ ਹਾਲੇ ਤੱਕ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ | ਸੱਤਾ ਧਿਰ ਵਲੋਂ ਵੀ ਰੋਜ਼ਾਨਾ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਸਾਰੇ ਵਾਰਡਾਂ 'ਚ ਉਮੀਦਵਾਰ ਉਤਾਰੇ ਜਾਣਗੇ | ਇਸੇ ਤਰ੍ਹਾਂ ਭਾਜਪਾ ਨੇ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ | ਜ਼ਿਕਰਯੋਗ ਹੈ ਜਿੱਥੇ ਸਿਆਸੀ ਪਾਰਟੀਆਂ ਉਮੀਦਵਾਰ ਤਲਾਸ਼ ਰਹੀਆਂ ਹਨ ਉੱਥੇ ਆਜ਼ਾਦ ਤੌਰ 'ਤੇ ਚੋਣ ਲੜਨ ਵਾਲੇ ਵਿਅਕਤੀਆਂ ਦੀ ਕਤਾਰ ਸਭ ਤੋਂ ਲੰਬੀ ਨਜ਼ਰ ਆ ਰਹੀ ਹੈ | ਸ਼ਹਿਰੀਆਂ ਦਾ ਕਹਿਣਾ ਹੈ ਕਿ ਭਾਵੇਂ ਸ਼ਹਿਰ ਦੇ ਵਿਕਾਸ ਲਈ ਪਿਛਲੇ ਦਹਾਕਿਆਂ 'ਚ ਵੱਡੇ ਪੱਧਰ 'ਤੇ ਫ਼ੰਡ ਆਏ ਪਰ ਸੀਵਰੇਜ ਪ੍ਰਣਾਲੀ ਦਾ ਬੁਰਾ ਹਾਲ ਹੈ | ਇਸ ਦੇ ਨਾਲ ਹੀ ਸ਼ਹਿਰ ਵਿਚੋਂ ਕੂੜਾ ਕਰਕਟ ਬਾਹਰ ਵੱਲ ਸੁੱਟਣ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ, ਸਫ਼ਾਈ ਦਾ ਮੰਦਾ ਹਾਲ ਹੈ ਜਦਕਿ ਪੀਣ ਵਾਲੇ ਪਾਣੀ ਵਿਚ ਲੰਮੇ ਸਮੇਂ ਤੋਂ ਦੂਸ਼ਿਤ ਪਾਣੀ ਆਉਣ ਕਾਰਨ ਲੋਕ ਬਿਮਾਰੀਆਂ 'ਚ ਗ੍ਰਸਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਲੋੜ ਹੈ ਚੰਗੀ ਸਵੀ ਵਾਲੇ ਉਮੀਦਵਾਰ ਚੁਣੇ ਜਾਣ ਤਾਂ ਕਿ ਸ਼ਹਿਰ ਦਾ ਚੋਖਾ ਵਿਕਾਸ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਰਾਜ 'ਚ ਅਸਲ ਬਦਲਾਅ ਚਾਹੁੰਦੇ ਹਨ-ਬਲਵਿੰਦਰ ਸਿੰਘ ਭੂੰਦੜ ਅਗਲੀ ਖ਼ਬਰ ਗਊ ਮਾਤਾ ਨੂੰ ਰਾਸ਼ਟਰ ਮਾਤਾ ਐਲਾਨ ਕਰਨ ਦੀ ਮੰਗ
Ad Position 24