15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਇਤਿਹਾਸਕ ਨਗਰ 'ਚ ਦੇਹ ਵਪਾਰ ਦੇ ਧੰਦੇ ਦਾ ਪੁਲਿਸ ਵਲੋਂ ਪਰਦਾਫਾਸ਼, <br/>

Ad Position 21
No active advertisement
ਅਜੀਤ ਡੈਸਕ 02-05-2026
ਤਲਵੰਡੀ ਸਾਬੋ, 1 ਮਈ (ਰਣਜੀਤ ਸਿੰਘ ਰਾਜੂ)- ਪਿਛਲੇ ਸਮੇਂ ਤੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ 'ਚ ਤੇਜ਼ੀ ਨਾਲ ਵਧੇ ਫੁੱਲੇ ਦੇਹ ਵਪਾਰ ਧੰਦੇ ਨੂੰ ਹੁਣ ਪੁਲਿਸ ਵਲੋਂ ਨੱਥ ਪਾਉਣ ਦੀ ਆਰੰਭੀ ਕਾਰਵਾਈ ਤਹਿਤ ਪੁਲਿਸ ਨੇ ਸਥਾਨਕ ਲੇਲੇਵਾਲਾ ਰੋਡ 'ਤੇ ਇਕ ਕੋਠੀ 'ਚ ਚੱਲਦੇ ਅਨੈਤਿਕ ਧੰਦੇ ਦਾ ਪਰਦਾਫਾਸ਼ ਕਰਦਿਆਂ ਅੱਡਾ ਚਲਾਉਣ ਵਾਲੇ ਦੋ ਸੰਚਾਲਕਾਂ ਸਮੇਤ 6 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ 5 ਲੋਕਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਜਦੋਂਕਿ ਇਕ ਮੁੱਖ ਕਥਿਤ ਦੋਸ਼ੀ ਅਜੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਦੱਸਿਆ ਜਾ ਰਿਹੈ | ਤਲਵੰਡੀ ਸਾਬੋ ਪੁਲਿਸ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਡਾ.ਜਯੋਤੀ ਯਾਦਵ ਅਤੇ ਡੀ.ਅੇੈੱਸ.ਪੀ ਤਲਵੰਡੀ ਸਾਬੋ ਜਸਜੋਯਤ ਸਿੰਘ ਦੇ ਦਿਸ਼ਾ-ਨਿਰਦੇਸ਼ 'ਤੇ ਥਾਣਾ ਤਲਵੰਡੀ ਸਾਬੋ ਦੇ ਮੁਖੀ ਅਮਰੀਕ ਸਿੰਘ ਗਰੇਵਾਲ ਦੀ ਅਗਵਾਈ ਵਿਚ ਏ.ਐਸ.ਆਈ ਜਗਸੀਰ ਸਿੰਘ ਪੁਲਿਸ ਪਾਰਟੀ ਸਮੇਤ ਲੇਲੇਵਾਲਾ ਰੋਡ 'ਤੇ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੇ ਇਕ ਲੜਕੇ ਨੂੰ ਸ਼ੱਕੀ ਹਲਾਤ ਵਿਚ ਇਕ ਦੋ ਮੰਜ਼ਿਲਾਂ ਕੋਠੀ 'ਚ ਵੜਦੇ ਦੇਖਿਆ, ਸ਼ੱਕ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਕੋਠੀ ਦੀ ਤਲਾਸ਼ੀ ਲਈ ਤਾਂ ਉਥੇ ਬਣੇ 4 ਕਮਰਿਆਂ ਵਿਚ ਇਤਰਾਜ ਯੋਗ ਹਾਲਤ ਵਿਚ ਕਈ ਲੜਕੇ ਅਤੇ ਲੜਕੀਆਂ ਮਿਲੀਆਂ | ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਹਰਜਿੰਦਰ ਸਿੰਘ ਵਾਸੀ ਗੁਰੂਸਰ ਜਗ੍ਹਾ ਅਤੇ ਸੀਪਾ ਵਾਸੀ ਜੱਜਲ ਦੋਵਾਂ ਨੇ ਰਲ ਕੇ ਕੋਠੀ ਕਿਰਾਏ 'ਤੇ ਲਈ ਤੇ ਉਹ ਆਰਥਿਕ ਪੱਖੋਂ ਕਮਜ਼ੋਰ ਘਰਾਂ ਦੀ ਭੋਲੀਆਂ ਭਾਲੀਆਂ ਲੜਕੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਅਨੈਤਿਕ ਕੰਮ ਕਰਵਾਉਂਦੇ ਸਨ | ਜਸਜੋਯਤ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਉਕਤ ਮਾਮਲੇ 'ਚ ਕਥਿਤ ਦੋਸ਼ੀਆਨ ਹਰਜਿੰਦਰ ਸਿੰਘ ਵਾਸੀ ਗੁਰੂਸਰ ਜਗ੍ਹਾ, ਰਾਜਵੀਰ ਸਿੰਘ ਵਾਸੀ ਲਖਵੀਰਵਾਲਾ (ਮਾਨਸਾ), ਅਮਰਜੀਤ ਸਿੰਘ ਵਾਸੀ ਤਲਵੰਡੀ ਸਾਬੋ, ਬਸੀਰ ਖਾਨ ਵਾਸੀ ਜਗ੍ਹਾ ਰਾਮ ਤੀਰਥ, ਸਤਵੀਰ ਸਿੰਘ ਵਾਸੀ ਪੱਕਾ ਸ਼ਹੀਦਾਂ ਵਾਲਾ ਅਤੇ ਸੀਪਾ ਵਾਸੀ ਜੱਜਲ ਦੇ ਖਿਲਾਫ਼ ਮਾਮਲਾ ਦਰਜ ਕਰਕੇ ਪੰਜ ਵਿਅਕਤੀਆਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਜਦੋਂਕਿ ਸੀਪਾ ਸਿੰਘ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉੱਧਰ ਪਿਛਲੇ ਸਮੇਂ ਤੋਂ ਤਲਵੰਡੀ ਸਾਬੋ ਦੇ ਕਈ ਹੋਟਲਾਂ ਅਤੇ ਨਿੱਜੀ ਠਿਕਾਣਿਆਂ 'ਤੇ ਅਨੈਤਿਕ ਕਾਰਜਾਂ ਦੇ ਅੱਡੇ ਚੱਲਣ ਦੀਆਂ ਚਰਚਾਵਾਂ ਸਿਖ਼ਰਾਂ 'ਤੇ ਹਨ ਤੇ ਹੁਣ ਪੁਲਿਸ ਵਲੋਂ ਅਜਿਹੀਆਂ ਕਾਰਵਾਈਆਂ ਖਿਲਾਫ਼ ਮੁਹਿੰਮ ਆਰੰਭੇ ਜਾਣ ਉਪਰੰਤ ਨਗਰ ਵਾਸੀਆਂ ਨੂੰ ਉਮੀਦ ਹੈ ਕਿ ਪੁਲਿਸ ਦੂਜੇ ਕਈ ਅਜਿਹੇ ਅੱਡਿਆਂ 'ਤੇ ਵੀ ਦਬਿਸ਼ ਦੇ ਕੇ ਪਵਿੱਤਰ ਨਗਰ 'ਚ ਹੁੰਦੇ ਅਜਿਹੇ ਅਨੈਤਿਕ ਧੰਦੇ ਬੰਦ ਕਰਵਾਉਣ ਪ੍ਰਤੀ ਗੰਭੀਰਤਾ ਦਿਖਾਵੇਗੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਨੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਕੋਟਫੱਤਾ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਸ਼ੁਰੂ <br/>
Ad Position 24