15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਗਲੋਬਲ ਡਿਸਕਵਰੀ ਸਕੂਲ ਵਿਖੇ ਮਜ਼ਦੂਰ ਦਿਵਸ 'ਤੇ ਸਨਮਾਨ ਸਮਾਗਮ <br/>

Ad Position 21
No active advertisement
ਅਜੀਤ ਡੈਸਕ 02-05-2026
ਲਹਿਰਾ ਮੁਹੱਬਤ, 1 ਮਈ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਜ਼ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਿਚ ਮਜ਼ਦੂਰ ਦਿਵਸ ਮੌਕੇ 'ਤੇ ਇਕ ਪ੍ਰੇਰਨਾਦਾਇਕ ਅਤੇ ਭਾਵਨਾਤਮਕ ਪ੍ਰੋਗਰਾਮ ਕੀਤਾ ਗਿਆ¢ ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਦੌਰਾਨ ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ ਅਤੇ ਨਾਟਕ ਪ੍ਰਸਤੁਤੀ ਰਾਹੀਂ ਮਿਹਨਤ ਦੀ ਮਹੱਤਤਾ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟ ਕੀਤਾ¢ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵਲੋਂ ਸਕੂਲ ਦੇ ਸਹਾਇਕ ਕਰਮਚਾਰੀਆਂ ਪ੍ਰਤੀ ਆਦਰ ਭਾਵਨਾ ਪ੍ਰਗਟ ਕਰਨ ਲਈ ਆਪਣੇ ਬਣਾਏ ਸੁੰਦਰ ਅਤੇ ਭਾਵਪੂਰਨ ਕਾਰਡਾਂ ਦੀ ਤਿਆਰੀ ਅਤੇ ਸਨਮਾਨ ਨਾਲ ਭੇਂਟ ਕਰਨਾ ਰਿਹਾ¢ ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ, ਇਕ ਖਾਸ ਭਾਵਨਾਤਮਕ ਪੇਸ਼ਕਸ ਸਭ ਦੇ ਦਿਲਾਂ ਨੂੰ ਛੂਹ ਗਈ¢ ਜਿਸ ਨੇ ਸਹਾਇਕ ਕਰਮਚਾਰੀਆਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ¢ ਇਸ ਪਹਿਲ ਨੇ ਨਾ ਕੇਵਲ ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਉਭਾਰਿਆ, ਸਗੋਂ ਉਨ੍ਹਾਂ ਦੇ ਅੰਦਰ ਮਿਹਨਤ ਪ੍ਰਤੀ ਸਨਮਾਨ, ਸੰਵੇਦਨਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ¢ ਸਕੂਲ ਪ੍ਰਬੰਧਕਾਂ ਵਲੋਂ ਸਾਰੇ ਸਹਾਇਕ ਕਰਮਚਾਰੀਆਂ ਨੂੰ ਉਨ੍ਹਾਂ ਦੇ ਅਮੋਲਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ¢ ਉਨ੍ਹਾਂ ਦੀ ਸਮਰਪਣ ਭਾਵਨਾ ਦੀ ਪ੍ਰਸੰਸਾ ਕੀਤੀ ਗਈ¢ ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜ: ਕਮਲੇਸ਼ ਸਰਾਫ਼ ਨੇ ਆਪਣੇ ਪ੍ਰੇਰਨਾਦਾਇਕ ਸੰਦੇਸ਼ ਵਿਚ ਕਿਹਾ ਕਿ ਮਿਹਨਤ ਹੀ ਤਰੱਕੀ ਦੀ ਅਸਲ ਨੀਂਹ ਹੈ ਅਤੇ ਸਮਾਜ ਦੇ ਹਰ ਵਰਗ ਦਾ ਸਨਮਾਨ ਹੀ ਮਜ਼ਬੂਤ ਰਾਸ਼ਟਰ ਨਿਰਮਾਣ ਦਾ ਆਧਾਰ ਹੈ¢ ਪ੍ਰੋਗਰਾਮ ਸਿਰਫ਼ ਇਕ ਉਤਸਵ ਨਹੀਂ ਸੀ, ਸਗੋਂ ਵਿਦਿਆਰਥੀਆਂ ਲਈ ਜੀਵਨ ਮੁੱਲਾਂ ਨੂੰ ਅਪਣਾਉਣ ਦਾ ਇਕ ਮਹੱਤਵਪੂਰਨ ਯਤਨ ਵੀ ਸਾਬਿਤ ਹੋਇਆ¢ ਜਿਸ ਨੇ ਸਮਾਜ ਵਿਚ ਸਕਾਰਾਤਮਕਤਾ, ਸਨਮਾਨ ਅਤੇ ਕਿਰਤ ਕਰਨ ਦਾ ਸੰਦੇਸ਼ ਫੈਲਾਇਆ¢

Ad Position 22
No active advertisement
ਪਿਛਲੀ ਖ਼ਬਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਦਸਵੀਂ ਦਾ ਸ਼ਾਨਦਾਰ ਨਤੀਜਾ <br/> ਅਗਲੀ ਖ਼ਬਰ ਡਿਊਟੀ ਤੋਂ ਘਰ ਵਾਪਸ ਜਾਂਦੇ ਸਮੇਂ ਰਸਤੇ ਵਿਚ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ <br/>
Ad Position 24