ਮਾਨਸਾ, 4 ਮਈ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਲੋਂ ਚੋਣਾ 'ਚ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ ਗਏ | ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਪੱਛਮੀ ਬੰਗਾਲ ਸਮੇਤ ਹੋਰ ਸੂਬਿਆਂ 'ਚ ਬਹੁਮਤ ਹਾਸਲ ਕਰ ਕੇ ਦਰਸਾ ਦਿੱਤਾ ਹੈ ਕਿ ਦੇਸ਼ ਦੇ ਲੋਕ ਭਾਜਪਾ ਨੂੰ ਚਾਹੁੰਦੇ ਹਨ | ਬਾਰਾਂ ਹੱਟਾਂ ਚੌਂਕ ਮਾਨਸਾ ਵਿਖੇ ਖ਼ੁਸ਼ੀ ਮਨਾਉਣ ਸਮੇਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਦਾਅਵਾ ਕੀਤਾ ਕਿ 2027 'ਚ ਪੰਜਾਬ ਦਾ ਮੋਰਚਾ ਵੀ ਫ਼ਤਿਹ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹਨ, ਜਿਸ ਸਦਕਾ ਅਗਲੀ ਸਰਕਾਰ ਰਾਜ 'ਚ ਭਾਜਪਾ ਦੀ ਬਣੇਗੀ | ਇਸ ਮੌਕੇ ਭਾਜਪਾ ਆਗੂ ਅਮਰਜੀਤ ਸਿੰਘ ਕਟੌਦੀਆ, ਸੂਰਜ ਕੁਮਾਰ ਛਾਬੜਾ, ਸਤੀਸ਼ ਕੁਮਾਰ ਗੋਇਲ, ਪਾਲਾ ਰਾਮ ਪਰੋਚਾ, ਮਾਧੋ ਮੁਰਾਰੀ, ਪ੍ਰੇਮ ਸਾਗਰ ਭੋਲਾ ਆਦਿ ਹਾਜ਼ਰ ਸਨ |
ਭਾਜਪਾ ਨੂੰ ਬਹੁਮਤ ਮਿਲਣ 'ਤੇ ਬੁਢਲਾਡਾ 'ਚ ਖ਼ੁਸ਼ੀ ਮਨਾਈ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ- ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਚੋਣਾਂ 'ਚ ਬਹੁਮਤ ਮਿਲਣ 'ਤੇ ਇੱਥੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਐਡਵੋਕੇਟ ਰਾਕੇਸ਼ ਕੁਮਾਰ ਖਟਕ, ਸੂਬੇਦਾਰ ਭੋਲਾ ਸਿੰਘ, ਸੁਖਦਰਸ਼ਨ ਸ਼ਰਮਾ ਅਤੇ ਮੰਡਲ ਪ੍ਰਧਾਨ ਕੁਸ਼ ਸ਼ਰਮਾ ਨੇ ਕਿਹਾ ਕਿ ਮਿਲੇ ਭਾਰੀ ਬਹੁਮਤ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਭਾਜਪਾ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਪਾਰਟੀ ਰਾਜ 'ਚ ਆਪਣੀ ਸਰਕਾਰ ਬਣਾ ਕੇ ਸੂਬੇ ਦੇ ਵਿਕਾਸ, ਤਰੱਕੀ ਅਤੇ ਖ਼ੁਸ਼ਹਾਲੀ ਨੂੰ ਪੱਕੇ ਪੈਰੀ ਕਰੇਗੀ | ਇਸ ਮੌਕੇ ਦਲਜੀਤ ਸਿੰਘ ਦਰਸ਼ੀ, ਸਾਬਕਾ ਚੇਅਰਮੈਨ ਅਸ਼ੋਕ ਕੁਮਾਰ ਸਲੂਜਾ, ਪ੍ਰੇਮ ਕੁਮਾਰ ਗਰਗ, ਓਮ ਪ੍ਰਕਾਸ਼ ਖਟਕ, ਪ੍ਰੇਮ ਕੁਮਾਰ ਸਾਗਰ, ਪਾਲਾ ਰਾਮ, ਇੰਜ. ਅਮਨਦੀਪ ਸਿੰਘ ਗੁਰੂ, ਗਗਨਦੀਪ ਬਰੇਟਾ, ਮੰਗੂ ਸਿੰਘ ਬੀਰੋਕੇ ਆਦਿ ਹਾਜ਼ਰ ਸਨ |
ਬਰੇਟਾ 'ਚ ਵੀ ਲੱਡੂ ਵੰਡੇ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ- ਜਿੱਤ ਦੀ ਖ਼ੁਸ਼ੀ 'ਚ ਇੱਥੇ ਭਾਜਪਾ ਦੇ ਮੰਡਲ ਪ੍ਰਧਾਨ ਰਾਜ ਕੁਮਾਰ ਬਾਂਸਲ ਦੀ ਅਗਵਾਈ ਹੇਠ ਲੱਡੂ ਵੰਡੇ ਗਏ | ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸ਼ਰਮਾ, ਸੂਰਜ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰੇਕ ਸੂਬੇ ਦੇ ਲੋਕ ਭਾਰਤੀ ਜਨਤਾ ਪਾਰਟੀ 'ਤੇ ਵਿਸ਼ਵਾਸ ਜਤਾ ਰਹੇ ਹਨ | ਇਸ ਮੌਕੇ ਪ੍ਰੇਮ ਕੁਮਾਰ ਬਖਸ਼ੀਵਾਲਾ, ਅਸ਼ੋਕ ਕੁਮਾਰ, ਪ੍ਰਸ਼ਾਂਤ ਸਿੰਗਲਾ, ਓਮ ਲਾਲ ਬਾਲਮੀਕੀ, ਹਰੀਸ਼ ਕੁਮਾਰ, ਡਿੰਪਲ ਸ਼ਰਮਾ, ਮੋਹਿਤ ਜਾਂਗੜਾ, ਮਨੋਜ ਕੁਮਾਰ, ਗੋਪਾਲ ਕਿ੍ਸ਼ਨ, ਕੇਵਲ ਗਰਗ, ਪ੍ਰਸ਼ੋਤਮ ਸਿੰਘ ਖੁਡਾਲ, ਤਾਰਾ ਸਿੰਘ ਰੰਘੜਿਆਲ, ਧਰਮਵੀਰ ਸ਼ਰਮਾ ਆਦਿ ਹਾਜ਼ਰ ਸਨ |
ਭਾਜਪਾ ਆਗੂਆਂ ਤੇ ਵਰਕਰਾਂ ਨੇ ਸ਼ਾਨਦਾਰ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ
ਅਜੀਤ ਡੈਸਕ
05-05-2026