11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਸਹਿਕਾਰੀ ਬੈਂਕ ਮਾਨਸਾ ਅੱਗੇ ਰੋਸ ਪ੍ਰਦਰਸ਼ਨ <br/>

Ad Position 21
No active advertisement
ਮਾਨਸਾ ਵਿਖੇ ਸਹਿਕਾਰੀ ਬੈਂਕ ਦੇ ਮੈਨੇਜਰ ਨੂੰ ਮੰਗ ਪੱਤਰ ਦਿੰਦੇ ਹੋਏ ਭਾਕਿਯੂ (ਕਾਦੀਆਂ) ਦੇ ਕਾਰਕੁੰਨ | ਤਸਵੀਰ : ਸੇਮੀ ਮਾਨਸਾ<br/> 13-05-2026

ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਦੀ ਮਾਨਸਾ ਕੇਂਦਰੀ ਸਹਿਕਾਰੀ ਬੈਂਕ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜਥੇਬੰਦੀ ਜ਼ਿਲ੍ਹਾ ਮੈਨੇਜਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਸਹਿਕਾਰੀ ਸਭਾਵਾਂ ਨਾਲ ਜੁੜੇ ਮੈਂਬਰ ਕਿਸਾਨਾਂ ਲਈ ਮੌਜੂਦਾ ਹਾਲਾਤ ਅਨੁਸਾਰ ਮਹਿੰਗਾਈ ਨੂੰ ਮਹਿਸੂਸ ਕਰਦਿਆਂ ਅਪ੍ਰੈਲ ਮਹੀਨੇ ਪ੍ਰਤੀ ਏਕੜ ਰਾਸ਼ੀ ਦਾ ਜੋ ਵਾਧਾ 25 ਹਜ਼ਾਰ ਤੋਂ ਵਧਾ ਕੇ 39 ਹਜ਼ਾਰ ਰੁਪਏ ਕੀਤਾ ਗਿਆ ਸੀ, ਨੂੰ ਮੁੜ ਲਾਗੂ ਕੀਤਾ ਜਾਵੇ | ਇਸੇ ਤਰ੍ਹਾਂ ਖਾਦਾਂ ਲੈਣ ਸਮੇਂ ਸਭਾਵਾਂ ਵਲੋਂ ਬੇਲੋੜੀਆਂ ਚੀਜ਼ਾਂ ਜਿਵੇਂ ਨੈਨੋ ਯੂਰੀਆ ਆਦਿ ਥੋਪੀਆਂ ਜਾਂਦੀਆਂ ਹਨ, ਨੂੰ ਸਖ਼ਤੀ ਨਾਲ ਰੋਕਿਆ ਜਾਵੇ | ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੇ ਕਿਸਾਨ ਜੋ ਡਿਫਾਲਟਰ ਚੱਲੇ ਆ ਰਹੇ ਹਨ, ਨੂੰ ਕਮਰਸ਼ੀਅਲ ਬੈਂਕਾਂ ਦੀ ਤਰਾਂ ਵਨ-ਟਾਈਮ-ਸੈਟਲਮੈਂਟ ਸਕੀਮ ਦੀ ਸਹੂਲਤ ਦੇ ਕੇ ਰਾਹਤ ਦਿੱਤੀ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਿੰਡ ਬਾਜੇਵਾਲਾ ਅਤੇ ਰਾਏਪੁਰ ਦੇ ਮੈਂਬਰ ਕਿਸਾਨਾਂ ਨਾਲ ਉਸ ਸਮੇਂ ਦੇ ਸਕੱਤਰ ਵਲੋਂ 2024 'ਚ ਕੀਤੇ ਲੱਖਾਂ ਰੁਪਏ ਦੇ ਘਪਲੇ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਪੀੜਤ ਕਿਸਾਨਾਂ ਨੂੰ ਅਤੇ ਸੁਸਾਇਟੀਆਂ ਨਾਲ ਸਬੰਧਿਤ ਕਮੇਟੀਆਂ ਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ, ਕੁਲਦੀਪ ਸਿੰਘ ਚੱਕ ਭਾਈਕੇ, ਹਰਦੇਵ ਸਿੰਘ ਕੋਟਧਰਮੂ, ਸ਼ਿੰਗਾਰਾ ਸਿੰਘ, ਸੰਤ ਰਾਮ ਸਿੰਘ ਦੋਦੜਾ, ਨਾਜਰ ਸਿੰਘ, ਜਗਜੀਤ ਸਿੰਘ, ਸਰਦੂਲ ਸਿੰਘ ਖਿਆਲਾ, ਅਵਤਾਰ ਸਿੰਘ, ਜੈਬ ਸਿੰਘ ਰੱਲਾ, ਗੁਰਨਾਮ ਸਿੰਘ ਭੀਖੀ, ਮਲਕੀਤ ਸਿੰਘ ਗਾਗੋਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਾਮਿਆਂ ਦੀ ਹੜਤਾਲ 7ਵੇਂ ਦਿਨ 'ਚ ਦਾਖਲ <br/> ਅਗਲੀ ਖ਼ਬਰ ਪਾਈਪਲਾਈਨ 'ਚੋਂ ਪਾਣੀ ਰਿਸਣ ਕਾਰਨ ਸ਼ਹਿਰ ਵਾਸੀ ਗੰਦਾ ਪਾਣੀ ਪੀਣ ਲਈ ਮਜਬੂਰ
Ad Position 24