15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਸ਼ਾ ਵਿਭਾਗ ਦੇਵੇਗਾ ਮੁਫ਼ਤ ਪੁਸਤਕਾਂ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026

ਮਾਨਸਾ, 15 ਮਈ (ਰਵੀ)- ਰਾਜ ਸਰਕਾਰ ਵਲੋਂ ਸੂਬੇ 'ਚ ਪੁਸਤਕ ਸਭਿਆਚਾਰ ਨੂੰ ਉਤਸ਼ਾਹਿਤ ਤੇ ਪਾਠਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਪੇਂਡੂ ਲਾਇਬਰੇਰੀਆਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਮੇਲ ਖਾਂਦੀ ਰਾਸ਼ੀ (ਮੈਚਿੰਗ ਗ੍ਰਾਂਟ) ਦੇ ਰੂਪ 'ਚ ਪੁਸਤਕਾਂ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਯੋਜਨਾ ਦਾ ਮੁੱਖ ਉਦੇਸ਼ ਲਾਇਬਰੇਰੀਆਂ ਦੇ ਘੇਰੇ ਨੂੰ ਵਿਸ਼ਾਲ ਕਰਨਾ ਹੈ | ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਜੇਕਰ ਕੋਈ ਪੇਂਡੂ ਲਾਇਬਰੇਰੀ, ਸਕੂਲ ਜਾਂ ਕਾਲਜ ਭਾਸ਼ਾ ਵਿਭਾਗ ਤੋਂ ਪੁਸਤਕਾਂ ਖ਼ਰੀਦਦਾ ਹੈ ਤਾਂ ਓਨੇ ਹੀ ਮੁੱਲ ਦੀਆਂ ਵਾਧੂ ਪੁਸਤਕਾਂ ਵਿਭਾਗ ਵਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ | ਖੋਜ ਅਫ਼ਸਰ ਗੁਰਪ੍ਰੀਤ ਸਿੰਘ ਨੇ ਸਮੂਹ ਪੰਚਾਇਤਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਯੋਜਨਾ ਦਾ ਲਾਭ ਉਠਾਉਣ |

Ad Position 22
No active advertisement
ਪਿਛਲੀ ਖ਼ਬਰ ਫਾਸ਼ੀਵਾਦੀ ਸ਼ਕਤੀਆਂ ਖ਼ਿਲਾਫ਼ ਖੱਬੇ-ਪੱਖੀ ਧਿਰਾਂ ਦਾ ਇੱਕਜੁੱਟ ਹੋਣਾ ਸਮੇਂ ਦੀ ਲੋੜ-ਕਾ. ਦੀਪਾਂਕਰ ਭੱਟਾਚਾਰੀਆ ਅਗਲੀ ਖ਼ਬਰ ਸੱਸ ਤੇ ਨੂੰਹ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>
Ad Position 24