23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੇਂਟ ਜ਼ੇਵੀਅਰਜ਼ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਅਨੇਕਾਂ ਮੈਡਲ ਜਿੱਤੇ <br/>

Ad Position 21
No active advertisement
ਅਜੀਤ ਡੈਸਕ 19-05-2026
ਬੁਢਲਾਡਾ, 18 ਮਈ (ਸਵਰਨ ਸਿੰਘ ਰਾਹੀ)- ਪਿਛਲੇ ਦਿਨੀਂ ਹੋਈ 22ਵੀਂ ਰਾਜ ਪੱਧਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਸਥਾਨਕ ਸੇਂਟ ਜ਼ੇਵੀਅਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ 'ਚ ਤਗਮੇ ਹਾਸਿਲ ਕਰ ਕੇ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਆਪਣਾ ਸਥਾਨ ਬਣਾਇਆ ਹੈ | ਸਕੂਲ ਪਿ੍ੰਸੀਪਲ ਸ਼ਾਇਜੁ ਏਪਨ ਅਤੇ ਵਾਇਸ ਪਿ੍ੰਸੀਪਲ ਥੁਲਸੀ ਕੇ.ਵੀ. ਨੇ ਦੱਸਿਆ ਕਿ ਵਿਦਿਆਰਥੀ ਅਲਬਰ ਬਾਵਾ ਬੁਢਲਾਡਾ ਨੇ ਗੋਲਡ, ਸੁਮਨਪ੍ਰੀਤ ਕੌਰ ਦੋਦੜਾ, ਨਵਰੂਪ ਕੌਰ ਬੁਢਲਾਡਾ ਅਤੇ ਤੇਜਸਮਨ ਕੌਰ ਚੱਕ ਭਾਈਕੇ ਨੇ ਸਿਲਵਰ, ਸ਼ੁਭਦੀਪ ਸਿੰਘ ਬੱਛੋਆਣਾ ਤੇ ਸਹਿਜਦੀਪ ਸਿੰਘ ਭੀਖੀ ਨੇ ਕਾਂਸੀ ਦੇ ਮੈਡਲ ਹਾਸਿਲ ਕੀਤੇ ਹਨ | ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਮਨਜੋਤ ਸਿੰਘ ਸਿੱਧੂ ਨੇ ਜੇਤੂ ਖਿਡਾਰੀਆਂ ਅਤੇ ਕੋਚ ਪਿ੍ਤਪਾਲ ਸਿੰਘ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰ 'ਤੇ ਜਿੱਤ ਹਾਸਿਲ ਕਰ ਕੇ ਪੰਜਾਬ ਪੱਧਰੀ ਮੁਕਾਬਲਿਆਂ ਲਈ ਕੁਆਲੀਫ਼ਾਈ ਕੀਤਾ ਸੀ ਅਤੇ ਹੁਣ ਵਿਦਿਆਰਥੀ ਨੈਸ਼ਨਲ ਖੇਡਣਗੇ | ਉਨ੍ਹਾਂ ਦੱਸਿਆ ਕਿ ਸਕੂਲ ਵਲੋਂ ਵਿਦਿਆਰਥੀਆਂ ਨੂੰ ਕਿੱਕ ਬਾਕਸਿੰਗ ਦੇ ਨਾਲ-ਨਾਲ ਕਰਾਟੇ, ਕੁਸ਼ਤੀ, ਵੁਸ਼ੋ, ਕਿ੍ਕਟ, ਕਬੱਡੀ ਆਦਿ ਖੇਡਾਂ ਦੀ ਤਿਆਰੀ ਕਰਵਾਈ ਜਾਂਦੀ ਹੈ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਬਰੇਟਾ ਦਾ ਵਾਰਡ ਨੰਬਰ 4 ਸ਼ਹਿਰ ਵਾਸੀਆਂ ਲਈ ਰਹੇਗਾ ਖਿੱਚ ਦਾ ਕੇਂਦਰ ਅਗਲੀ ਖ਼ਬਰ ਮਾਈ ਭਾਗੋ ਡਿਗਰੀ ਕਾਲਜ ਰੱਲਾ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>
Ad Position 24