23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵਧਦੀ ਗਰਮੀ ਦੇ ਮੱਦੇਨਜ਼ਰ ਸਕੂਲਾਂ 'ਚ ਛੁੱਟੀਆਂ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 19-05-2026
ਬੁਢਲਾਡਾ, 18 ਮਈ (ਸਵਰਨ ਸਿੰਘ ਰਾਹੀ)- ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਕਾਰਨ ਸਕੂਲਾਂ 'ਚ ਛੁੱਟੀਆਂ ਕਰਨ ਦੀ ਮੰਗ ਕਰਦਿਆਂ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਗੁਰਨੇ ਅਤੇ ਜਨਰਲ ਸਕੱਤਰ ਮੱਖਣ ਸਿੰਘ ਮੱਲ ਸਿੰਘ ਵਾਲਾ ਨੇ ਕਿਹਾ ਕਿ ਦਿਨੋ ਦਿਨ ਵਧਦੇ ਤਾਪਮਾਨ ਕਾਰਨ ਬੱਚਿਆਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਛੁੱਟੀ ਸਮੇਂ ਘਰ ਜਾਣਾ ਮੁਸ਼ਕਿਲ ਜਾਪਦਾ ਹੈ | ਦੂਜੇ ਪਾਸੇ ਇਸ ਕਹਿਰ ਦੀ ਗਰਮੀ ਵਿਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਜਨਗਣਨਾ, ਡਰੱਗਜ਼ ਆਦਿ ਦੇ ਸਰਵੇ ਕਰਨ 'ਤੇ ਲਗਾਈਆਂ ਗਈਆਂ ਹਨ, ਪਹਿਲਾਂ ਸਕੂਲਾਂ 'ਚ ਡਿਊਟੀ ਦੇਣ ਉਪਰੰਤ ਸਰਵੇ ਕਰਨ ਲਈ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਈ ਰਾਜ ਦੇ ਬਲਾਕਾਂ 'ਚ ਸਰਵੇ ਕਰ ਰਹੇ ਅਧਿਆਪਕਾਂ ਨੂੰ ਸਕੂਲ ਜਾਣ ਤੋਂ ਛੋਟ ਦਿੱਤੀ ਗਈ ਹੈ ਅਤੇ ਕਈ ਸਕੂਲ ਜਾਣ ਦੇ ਨਾਲ-ਨਾਲ 2-2 ਬੂਥਾਂ ਦਾ ਸਰਵੇ ਕੰਮ ਕਰ ਰਹੇ ਹਨ, ਜੋ ਪੱਖਪਾਤੀ ਰਵੱਈਆ ਹੈ | ਉਨ੍ਹਾਂ ਮੰਗ ਕੀਤੀ ਕਿ ਤਪਦੀ ਗਰਮੀ ਨੂੰ ਵੇਖਦਿਆਂ ਸਕੂਲਾਂ 'ਚ ਛੁੱਟੀਆਂ ਕੀਤੀਆਂ ਜਾਣ, ਜਿਸ ਨਾਲ ਜਿੱਥੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਅਧਿਆਪਕ ਵੀ ਸਰਵੇ ਡਿਊਟੀਆਂ ਸਹੀ ਢੰਗ ਨਾਲ ਕਰ ਸਕਣਗੇ | ਇਸ ਮੌਕੇ ਬਲਵੰਤ ਸਿੰਘ ਛੀਨਾ, ਜਗਰੂਪ ਸਿੰਘ ਹੀਰੇਵਾਲਾ, ਖੁਸ਼ਪ੍ਰੀਤ ਕੌਰ ਮਾਨਸਾ, ਅਨੀਤਾ ਮਾਨਸਾ, ਸੂਬਾ ਸਿੰਘ ਰੋੜਕੀ, ਮੱਖਣ ਸਿੰਘ ਝੁਨੀਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਹਿਲੀ ਰਿਹਰਸਲ ਦੌਰਾਨ ਗੈਰ ਹਾਜ਼ਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੋਟਿਸ ਜਾਰੀ ਅਗਲੀ ਖ਼ਬਰ ਬਰੇਟਾ ਦਾ ਵਾਰਡ ਨੰਬਰ 4 ਸ਼ਹਿਰ ਵਾਸੀਆਂ ਲਈ ਰਹੇਗਾ ਖਿੱਚ ਦਾ ਕੇਂਦਰ
Ad Position 24