03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਂਸਲ ਦੇ ਵੱਖ-ਵੱਖ ਉਮੀਦਵਾਰਾਂ ਵਲੋਂ ਚੋਣ ਸਰਗਰਮੀਆਂ ਤੇਜ਼

Ad Position 21
No active advertisement
ਅਜੀਤ ਡੈਸਕ 22-05-2026
ਬਰੇਟਾ, 21 ਮਈ (ਪਾਲ ਸਿੰਘ ਮੰਡੇਰ)- ਨਗਰ ਕੌਂਸਲ ਚੋਣਾਂ 'ਚ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ, ਜਿਸ ਕਾਰਨ ਵੱਖ-ਵੱਖ ਉਮੀਦਵਾਰਾਂ ਵਲੋਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਉਮੀਦਵਾਰਾਂ ਵਲੋਂ ਆਪੋ-ਆਪਣੇ ਸਮਰਥਕਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਮੌਸਮ ਅੱਤ ਦਾ ਗਰਮ ਹੋਣ ਦੇ ਬਾਵਜੂਦ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਨਾਲ ਡੋਰ-ਟੂ-ਡੋਰ ਮੁਹਿੰਮ ਚਲਾਈ ਜਾ ਰਹੀ ਹੈ | ਉਮੀਦਵਾਰਾਂ ਨੂੰ ਸਮਰਥਕਾਂ ਵਲੋਂ ਲੱਡੂਆਂ-ਕੇਲਿਆਂ ਆਦਿ ਨਾਲ ਤੋਲਿਆ ਜਾ ਰਿਹਾ ਹੈ | ਕੌਂਸਲ ਚੋਣਾਂ 'ਚ ਜਿੱਥੇ ਕੁਝ ਨਵੇਂ ਚਿਹਰੇ ਆਪਣੀ ਕਿਸਮਤ ਅਜ਼ਮਾ ਰਹੇ ਹਨ ਉੱਥੇ ਕਈ ਇੱਕ ਤੋਂ ਵਧੇਰੇ ਵਾਰ ਚੋਣ ਲੜ ਰਹੇ ਹਨ | ਆਮ ਚੋਣਾਂ ਵਾਂਗ ਇਸ ਵਾਰ ਵੀ ਸ਼ਹਿਰ ਦੀਆਂ ਸਮੱਸਿਆਵਾਂ ਦੇ ਮੁੱਦੇ ਗ਼ਾਇਬ ਹਨ ਅਤੇ ਚੋਣ ਲੜਨਾ ਹੀ ਉਨ੍ਹਾਂ ਦਾ ਮੁੱਖ ਨਿਸ਼ਾਨਾ ਹੈ | ਸੜਕਾਂ ਦੀ ਮਾੜੀ ਹਾਲਤ, ਸੀਵਰੇਜ ਓਵਰਫ਼ਲੋ, ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਸਫ਼ਾਈ ਵਰਗੇ ਮੁੱਦਿਆਂ ਵੱਲ ਕਿਸੇ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ | ਚੋਣ ਪ੍ਰਚਾਰ ਲਈ ਕੁਝ ਦਿਨਾਂ ਦਾ ਹੀ ਸਮਾਂ ਬਾਕੀ ਹੈ ਅਤੇ ਵੋਟਰ ਕਿਸ ਉਮੀਦਵਾਰ ਦੀ ਝੋਲੀ ਜਿੱਤ ਪਾਉਂਦੇ ਹਨ, ਸਮਾਂ ਹੀ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਮੰਗਤ ਰਾਏ ਬਾਂਸਲ ਨੇ ਰੋਮਾ ਅਗਰਵਾਲ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਅਗਲੀ ਖ਼ਬਰ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਸੰਭਾਲੀ ਬੁਢਲਾਡਾ ਦੇ ਪਾਰਟੀ ਉਮੀਦਵਾਰਾਂ ਦੀ ਕਮਾਨ
Ad Position 24