10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਇਮਾਨਦਾਰ ਉਮੀਦਵਾਰ ਚੁਣਨ ਨਾਲ ਹੀ ਹੋਵੇਗਾ ਬੁਢਲਾਡਾ ਸ਼ਹਿਰ ਦਾ ਵਿਕਾਸ-ਕਾ: ਅਰਸ਼ੀ

Ad Position 21
No active advertisement
ਅਜੀਤ ਡੈਸਕ 23-05-2026
ਬੁਢਲਾਡਾ, 22 ਮਈ (ਸਵਰਨ ਸਿੰਘ ਰਾਹੀ)- ਵਾਰਡ ਨੰਬਰ 1 ਤੋਂ ਸੀ.ਪੀ.ਆਈ. ਅਤੇ ਕਾਂਗਰਸ ਪਾਰਟੀ ਦੇ ਸਹਿਯੋਗ ਨਾਲ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਕਾ. ਜਗਸੀਰ ਸਿੰਘ ਰਾਏਕੇ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਸੀ. ਪੀ. ਆਈ. ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਜੇਕਰ ਸ਼ਹਿਰ ਵਾਸੀ ਇਮਾਨਦਾਰ ਲੋਕਾਂ ਨੂੰ ਜਿਤਾ ਕੇ ਭੇਜਣਗੇ ਤਾਂ ਹੀ ਸ਼ਹਿਰ ਦੇ ਵਿਕਾਸ ਦਾ ਵਿਕਾਸ ਹੋਵੇਗਾ ਨਹੀਂ ਤਾਂ ਪਿਛਲੇ ਸਾਲ ਪਿਛਲੇ 5 ਸਾਲਾਂ ਵਾਂਗ ਮੁੜ ਤੋਂ ਸੰਤਾਪ ਭੋਗਣਾ ਪਵੇਗਾ | ਉਨ੍ਹਾਂ ਕਿਹਾ ਕਿ ਕਾ. ਰਾਏਕੇ ਲੋਕਾਂ ਦੇ ਦੁੱਖ ਸੱੁਖ ਚ ਖੜਨ ਵਾਲੇ ਉਮੀਦਵਾਰ ਹਨ, ਜਿਨ੍ਹਾਂ ਨੂੰ ਕਾਮਯਾਬ ਕਰਨਾ ਸਮੇਂ ਦੀ ਮੁੱਖ ਲੋੜ ਹੈ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਬੁਢਲਾਡਾ ਨਗਰ ਕੌਂਸਲ ਚੋਣਾਂ ਜਿੱਤਣ ਲਈ ਜੋ ਗੰਦੀ ਖੇਡ ਖੇਡੀ ਜਾਂਦੀ ਹੈ, ਉਸ ਨੇ ਇਸ ਨਾਮਵਰ ਮੰਡੀ ਨੂੰ ਛੋਟੇ-ਛੋਟੇ ਸ਼ਹਿਰਾਂ ਤੋਂ ਵੀ ਪਛਾੜ ਕੇ ਰੱਖ ਦਿੱਤਾ ਹੈ | ਇਸ ਮੌਕੇ ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕਾ: ਕਿ੍ਸ਼ਨ ਚੌਹਾਨ, ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਖਿੱਪਲ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕਾ ਵੇਦ ਪ੍ਰਕਾਸ਼, ਬਲਾਕ ਕਾਂਗਰਸ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ, ਰਘੂਨਾਥ ਸਿੰਗਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਨੁਸੂਚਿਤ ਜਾਤੀ ਅÏਰਤਾਂ ਲਈ ਰਾਖਵੇਂ ਮਾਨਸਾ ਦੇ ਵਾਰਡ ਨੰਬਰ 15 'ਚ ਚੋਣ ਮੁਹਿੰਮ ਭਖੀ ਅਗਲੀ ਖ਼ਬਰ ਅਧਿਕਾਰੀਆਂ ਵਲੋਂ ਮਾਨਸਾ ਤੇ ਬੁਢਲਾਡਾ ਦੇ ਪੋਲਿੰਗ ਬੂਥਾਂ ਦਾ ਨਿਰੀਖਣ
Ad Position 24