ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਰਾਜ ਦੇ ਹਿਤਾਂ ਦੀ ਪੂਰਤੀ ਖੇਤਰੀ ਪਾਰਟੀ ਹੀ ਕਰ ਸਕਦੀ ਹੈ | ਪੰਜਾਬ ਦਾ ਵਿਕਾਸ ਹਮੇਸ਼ਾ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਹੀ ਹੋਇਆ ਹੈ | ਇਹ ਦਾਅਵਾ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੇਰ ਸ਼ਾਮ ਸਥਾਨਕ ਸ਼ਹਿਰ 'ਚ ਵਾਰਡ ਨੰਬਰ 1 ਦੀ ਉਮੀਦਵਾਰ ਕੁਲਵੰਤ ਕੌਰ, 2 ਤੋਂ ਹਰਬੰਸ ਸਿੰਘ ਪੰਮੀ, 3 ਦੇ ਗੁਰਜੀਤ ਕੌਰ ਫਫੜੇ, 4 ਦੇ ਜਸਪ੍ਰੀਤ ਸਿੰਘ, ਵਾਰਡ ਨੰਬਰ 6 ਦੇ ਜਗਤਾਰ ਸਿੰਘ ਦਰਾਕਾ, 7 ਦੇ ਰੁਪਿੰਦਰ ਕੌਰ ਢਿੱਲੋਂ, 9 ਤੋਂ ਵੀਰਪਾਲ ਕੌਰ ਸੇਖੋਂ, 17 ਤੋਂ ਸਰਬਜੀਤ ਕੌਰ ਭਪਲਾ, 25 ਤੋਂ ਵੀਰਪਾਲ ਕੌਰ ਅਤੇ ਵਾਰਡ ਨੰਬਰ 26 ਤੋਂ ਬਿੰਦੀ ਸਿੰਘ ਦੇ ਹੱਕ 'ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਫ਼ਖਰ ਨਾਲ ਕਿਹਾ ਕਿ ਮਾਨਸਾ ਸ਼ਹਿਰ 'ਚ ਉਨ੍ਹਾਂ (ਹਰਸਿਮਰਤ) ਦੀ ਅਗਵਾਈ 'ਚ ਜਿੱਥੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਸਥਾਪਿਤ ਹੋਇਆ ਉੱਥੇ ਜੱਚਾ-ਬੱਚਾ ਹਸਪਤਾਲ ਦੇ ਨਾਲ ਹੀ ਮੁੜ ਵਸੇਵਾ ਘਰ ਵੀ ਚਾਲੂ ਕੀਤਾ ਗਿਆ | ਇਸ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਆਈਆਂ | ਅੰਡਰ-ਬਿ੍ਜ ਤੇ ਹੋਰ ਵਿਕਾਸ ਕਾਰਜ ਹੋਏ | ਆਮ ਆਦਮੀ ਪਾਰਟੀ ਦੀ ਤਿੱਖੀ ਅਲੋਚਨਾ ਕਰਦਿਆਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਹਾਲੇ ਤੱਕ ਅÏਰਤਾਂ 1000 ਤੇ 1500 ਰੁਪਏ ਮਹੀਨਾ ਭੱਤੇ ਨੂੰ ਉਡੀਕ ਰਹੀਆਂ ਹਨ | ਉਨ੍ਹਾਂ ਆਖਿਆ ਕਿ ਸਿਹਤ ਤੇ ਸਿੱਖਿਆ ਕ੍ਰਾਂਤੀ ਵੀ ਫ਼ੇਲ੍ਹ ਸਾਬਤ ਹੋਈ ਹੈ | ਬੀਬਾ ਬਾਦਲ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਵੀ ਰਾਜ ਦੀ ਭਲਾਈ ਨਹੀਂ ਕਰ ਸਕਦੀਆਂ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ | ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ 2027 'ਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ | ਚੋਣ ਇਕੱਠਾਂ ਨੂੰ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓਾ, ਯੂਥ ਆਗੂ ਆਕਾਸ਼ਦੀਪ ਸਿੰਘ ਮਿੱਡੂਖੇੜਾ, ਜਥੇਦਾਰ ਗੁਰਮੇਲ ਸਿੰਘ ਫਫੜੇ, ਐਡਵੋਕੇਟ ਕੇ.ਐਸ. ਮਠਾੜੂ, ਜਸਵਿੰਦਰ ਸਿੰਘ ਤਾਮਕੋਟ, ਮਲਕੀਤ ਸਿੰਘ ਭਪਲਾ, ਗੁਰਦੀਪ ਸਿੰਘ ਸੇਖੋਂ, ਰਘਵੀਰ ਸਿੰਘ ਬਰਨ ਆਦਿ ਨੇ ਸੰਬੋਧਨ ਕੀਤਾ |
ਪੰਜਾਬ ਦਾ ਵਿਕਾਸ ਹਮੇਸ਼ਾ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਹੋਇਆ- ਹਰਸਿਮਰਤ <br/>
ਅਜੀਤ ਡੈਸਕ
24-05-2026