ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨਗਰ ਕੌਂਸਲ ਮਾਨਸਾ ਦਾ 22 ਨੰਬਰ ਵਾਰਡ ਅਹਿਮ ਵਾਰਡ ਹੈ | ਇੱਥੇ 2 ਸਾਬਕਾ ਕੌਂਸਲਰਾਂ 'ਚ ਗਹਿਗੱਚ ਮੁਕਾਬਲਾ ਬਣਿਆ ਹੋਇਆ ਹੈ | ਪ੍ਰਵੀਨ ਗਰਗ ਟੋਨੀ ਭਾਰਤੀ ਜਨਤਾ ਪਾਰਟੀ ਵਲੋਂ ਚੋਣ ਲੜ ਰਹੇ ਹਨ | ਉਹ ਇਸੇ ਵਾਰਡ ਤੋਂ ਕਾਂਗਰਸ ਦੇ ਕੌਂਸਲਰ ਰਹੇ ਹਨ | ਉਨ੍ਹਾਂ ਮੁਹਿੰਮ ਪੂਰੀ ਭਖਾਈ ਹੋਈ ਹੈ | ਭਾਜਪਾ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਆਦਿ ਆਗੂ ਟੋਨੀ ਲਈ ਦਿਨ-ਰਾਤ ਇੱਕ ਕਰ ਰਹੇ ਹਨ | ਉਨ੍ਹਾਂ ਦੇ ਮੁਕਾਬਲੇ ਕਾਂਗਰਸ ਵਲੋਂ ਸਾਬਕਾ ਕੌਂਸਲਰ ਆਯੂਸ਼ੀ ਸ਼ਰਮਾ ਨੂੰ ਮੈਦਾਨ 'ਚ ਉਤਾਰਿਆ ਹੈ | ਉਮੀਦਵਾਰ ਦੇ ਪਤੀ ਚੰਦਰ ਸ਼ੇਖਰ ਨੰਦੀ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂ ਆਯੂਸ਼ੀ ਦੀ ਜਿੱਤ ਲਈ ਆਸਵੰਦ ਹਨ, ਨੇ ਚੋਣ ਸਰਗਰਮੀਆਂ 'ਚ ਤੇਜ਼ੀ ਲਿਆਂਦੀ ਹੈ | ਇਸ ਵਾਰਡ ਦੇ ਰਾਜਸੀ ਆਗੂਆਂ ਤੋਂ ਇਲਾਵਾ ਸ਼ਹਿਰੀਆਂ ਦੀ ਨਜ਼ਰ ਟਿਕੀ ਹੋਈ ਹੈ |
ਸਾਬਕਾ ਕੌਂਸਲਰ ਆਯੂਸ਼ੀ ਸ਼ਰਮਾ ਤੇ ਪ੍ਰਵੀਨ ਟੋਨੀ 'ਚ ਹੋਵੇਗਾ ਗਹਿਗੱਚ ਮੁਕਾਬਲਾ <br/>
ਅਜੀਤ ਡੈਸਕ
24-05-2026