10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਦਾਗ਼ੀ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਵੋਟਰ ਕਰਾਰੀ ਹਾਰ ਦੇਣਗੇ- ਐਡਵੋਕੇਟ ਦਲਿਓ <br/>

Ad Position 21
No active advertisement
ਅਜੀਤ ਡੈਸਕ 24-05-2026

ਬੁਢਲਾਡਾ, 23 ਮਈ (ਸੁਨੀਲ ਮਨਚੰਦਾ)- ਸਥਾਨਕ ਨਗਰ ਸੁਧਾਰ ਸਭਾ ਨੇ ਇੱਥੇ ਨਗਰ ਕੌਂਸਲ ਚੋਣਾਂ ਸੰਬੰਧੀ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਹਲਕੇ ਦੇ ਵਿਧਾਇਕ ਸਮੇਤ ਪੁਰਾਣੇ ਕੌਂਸਲਰ ਜੋ ਦੁਬਾਰਾ ਫਿਰ ਉਮੀਦਵਾਰ ਹਨ, ਨੂੰ ਸਵਾਲ ਕਰ ਕੇ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਸ਼ਹਿਰ ਲਈ ਕੀ ਕੀਤਾ ਹੈ ? ਸਭਾ ਦੀ ਆਗੂ ਟੀਮ ਨੇ ਸਥਾਨਕ ਸ਼ਹਿਰ ਦੀਆਂ ਮਾਰਕੀਟਾਂ 'ਚ ਅਪੀਲ ਦੇ ਪੈਂਫ਼ਲੈਟ ਵੀ ਵੰਡੇ | ਨਗਰ ਸੁਧਾਰ ਸਭਾ ਦੇ ਸੀਨੀਅਰ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਪ੍ਰੇਮ ਸਿੰਘ ਦੋਦੜਾ ਅਤੇ ਸਤਪਾਲ ਸਿੰਘ ਕਟੌਦੀਆ ਨੇ ਕਿਹਾ ਕਿ ਅਪੀਲ 'ਚ ਸ਼ਹਿਰ ਦੇ ਕੁੱਝ ਬੁਨਿਆਦੀ ਮੁੱਦੇ ਉਭਾਰੇ ਗਏ ਹਨ, ਜਿਨ੍ਹਾਂ ਨੂੰ ਪੂਰੇ 5 ਸਾਲ ਕਿਸੇ ਵੀ ਐਮ.ਸੀ. ਪ੍ਰਧਾਨ ਅਤੇ ਹਲਕਾ ਵਿਧਾਇਕ ਨੇ ਹੱਲ ਕਰਨ ਦਾ ਕੋਈ ਯਤਨ ਨਹੀਂ ਕੀਤਾ | ਉਨ੍ਹਾਂ ਆਖਿਆ ਕਿ ਸ਼ਹਿਰ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ | ਸ਼ਹਿਰ 'ਚ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ | ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਸੜਕਾਂ ਤੇ ਗਲੀਆਂ 'ਚ ਆਉਣਾ ਆਮ ਜਿਹੀ ਗੱਲ ਬਣ ਗਈ ਹੈ | ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ 'ਚ ਚੰਗੇ ਅਕਸ ਵਾਲੇ ਉਮੀਦਵਾਰਾਂ ਨੂੰ ਹੀ ਕੌਂਸਲਰ ਚੁਣਿਆ ਜਾਵੇ | ਦਾਅਵਾ ਕੀਤਾ ਕਿ ਵੋਟਰ ਭਿ੍ਸ਼ਟ, ਦਾਗ਼ੀ ਪੁਰਾਣੇ ਕੌਂਸਲਰ ਜੋ ਦੁਬਾਰਾ ਫਿਰ ਉਮੀਦਵਾਰ ਹਨ, ਨੂੰ ਕਰਾਰੀ ਹਾਰ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ 'ਚ ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ- ਨਕਈ <br/> ਅਗਲੀ ਖ਼ਬਰ ਸਾਬਕਾ ਕੌਂਸਲਰ ਆਯੂਸ਼ੀ ਸ਼ਰਮਾ ਤੇ ਪ੍ਰਵੀਨ ਟੋਨੀ 'ਚ ਹੋਵੇਗਾ ਗਹਿਗੱਚ ਮੁਕਾਬਲਾ <br/>
Ad Position 24