10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਨਗਰ ਕੌਂਸਲ ਮਾਨਸਾ 'ਚ ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ- ਨਕਈ <br/>

Ad Position 21
No active advertisement
ਅਜੀਤ ਡੈਸਕ 24-05-2026

ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ | ਉਨ੍ਹਾਂ ਵਾਰਡ ਨੰ. 1 ਤੋਂ ਗੀਤਾ ਰਾਣੀ, 2 ਤੋਂ ਰਾਜ ਸਿੰਘ ਗੋਗਾ, 3 ਤੋਂ ਰਿੰਪਲ ਸਿੰਗਲਾ, 4 ਤੋਂ ਹਰਬੰਸ ਕੌਰ, 5 ਤੋਂ ਮੰਜੂ ਜਿੰਦਲ, 7 ਤੋਂ ਪ੍ਰੇਮਾ ਤੁਰਕੀਆ, 8 ਤੋਂ ਗੁਰਤੇਜ ਸਿੰਘ ਤੇਜ਼ੀ, 14 ਤੋਂ ਜਸਪ੍ਰੀਤ ਸਿੰਘ, 19 ਤੋਂ ਕਮਲੇਸ਼ ਰਾਣੀ, 22 ਤੋਂ ਪ੍ਰਵੀਨ ਗਰਗ ਟੋਨੀ, 23 ਤੋਂ ਭੂਸ਼ਣ ਕੁਮਾਰ ਅਤੇ ਵਾਰਡ ਨੰਬਰ 24 ਤੋਂ ਸੁਖਜੀਤ ਸਿੰਘ ਜੀਤਾ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਤਰੱਕੀ ਲਈ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ | ਉਨ੍ਹਾਂ ਕਿਹਾ ਕਿ ਭਾਜਪਾ ਦੀ ਨਗਰ ਕੌਂਸਲ ਬਣਨ 'ਤੇ ਸ਼ਹਿਰ 'ਚ ਸੀਵਰੇਜ, ਪੀਣ ਵਾਲੇ ਪਾਣੀ, ਸਫ਼ਾਈ ਅਤੇ ਕੂੜੇ ਦੇ ਢੇਰ ਵਰਗੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ, ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ, ਅਸ਼ੀਸ਼ ਅੱਗਰਵਾਲ, ਮਨਦੀਪ ਸਿੰਘ ਮਾਨ, ਵਿਨੋਦ ਕੁਮਾਰ ਕਾਲੀ, ਜਸਪ੍ਰੀਤ ਸਿੰਘ ਸੱਦਾ ਸਿੰਘ ਵਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਦੇ ਵਾਰਡ ਨੰਬਰ 16 'ਚ ਚਾਰੇ ਉਮੀਦਵਾਰਾਂ ਨੇ ਮੁਹਿੰਮ ਭਖਾਈ <br/> ਅਗਲੀ ਖ਼ਬਰ ਦਾਗ਼ੀ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਵੋਟਰ ਕਰਾਰੀ ਹਾਰ ਦੇਣਗੇ- ਐਡਵੋਕੇਟ ਦਲਿਓ <br/>
Ad Position 24