11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮਾਨਸਾ ਦੇ ਵਾਰਡ ਨੰਬਰ 16 'ਚ ਚਾਰੇ ਉਮੀਦਵਾਰਾਂ ਨੇ ਮੁਹਿੰਮ ਭਖਾਈ <br/>

Ad Position 21
No active advertisement
ਅਜੀਤ ਡੈਸਕ 24-05-2026
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਨਗਰ ਕੌਂਸਲ ਦੇ ਅਨੁਸੂਚਿਤ ਜਾਤੀ ਲਈ ਰਾਖਵੇਂ ਵਾਰਡ ਨੰਬਰ 16 'ਚ ਚੋਣ ਮੁਹਿੰਮ ਪੂਰੀ ਭਖੀ ਹੋਈ ਹੈ | ਵਾਰਡ ਦੀਆਂ ਕੁੱਲ 1769 ਵੋਟਾਂ ਹਨ, ਜਿਨ੍ਹਾਂ 'ਚ 941 ਮਰਦ ਅਤੇ 828 ਅÏਰਤ ਵੋਟਰ ਹਨ | ਵੋਟਾਂ ਦੇ ਭੁਗਤਾਨ ਲਈ 2 ਬੂਥ ਕਾਇਮ ਕੀਤੇ ਗਏ ਹਨ | ਕੁੱਲ ਚਾਰ ਉਮੀਦਵਾਰ ਚੋਣ ਮੈਦਾਨ 'ਚ ਹਨ | ਕਾਂਗਰਸ ਦੀ ਉਮੀਦਵਾਰ ਸਾਬਕਾ ਕੌਂਸਲਰ ਸੁਰੇਸ਼ ਰਾਣੀ ਦੀ ਮੁਹਿੰਮ ਸਿਖਰ 'ਤੇ ਹੈ | ਉਨ੍ਹਾਂ ਦੇ ਪਤੀ ਸਵ. ਸੀਤਾ ਰਾਮ ਚੂਨੀਆ ਵੀ ਕਈ ਦਫ਼ਾ ਇੱਥੋਂ ਕੌਂਸਲਰ ਰਹੇ ਹਨ | ਆਮ ਆਦਮੀ ਪਾਰਟੀ ਨੇ ਬਾਦਲ ਨੂੰ ਮੈਦਾਨ 'ਚ ਉਤਾਰਿਆ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਹਰਪ੍ਰੀਤ ਸਿੰਘ ਚੋਣ ਲੜ ਰਹੇ ਹਨ ਜਦਕਿ ਭਾਜਪਾ ਵਲੋਂ ਅਸ਼ੋਕ ਕੁਮਾਰ ਦੀਆਂ ਸਰਗਰਮੀਆਂ ਵੀ ਤੇਜ਼ ਹਨ | ਉਮੀਦਵਾਰ ਲੋਕ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੇ ਵਾਅਦੇ ਕਰ ਰਹੇ ਹਨ | ਜਿੱਥੇ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਦਿਨ-ਰਾਤ ਮਿਹਨਤ ਕਰ ਰਹੇ ਹਨ ਉੱਥੇ ਚਾਰੇ ਰਾਜਸੀ ਪਾਰਟੀਆਂ ਦੇ ਆਗੂ ਵੀ ਆਪੋ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੱਬਾਂ ਭਾਰ ਹਨ |

Ad Position 22
No active advertisement
ਪਿਛਲੀ ਖ਼ਬਰ ਬੱਸ ਤੇ ਈ-ਰਿਕਸ਼ਾ ਦੀ ਟੱਕਰ 'ਚ ਇਕ ਦੀ ਮੌਤ ਅਗਲੀ ਖ਼ਬਰ ਨਗਰ ਕੌਂਸਲ ਮਾਨਸਾ 'ਚ ਭਾਜਪਾ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ- ਨਕਈ <br/>
Ad Position 24